ਮੋਗਾ, 21 ਜੁਲਾਈ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ 23 ਜੁਲਾਈ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਰੰਧਾਵਾ ਸਕਿਉਰਿਟੀ ਸਰਵਿਸਿਜ਼ ਲੁਧਿਆਣਾ ਵਲੋਂ ਸੀ. ਐਮ. ਸੀ. ਹਸਪਤਾਲ ਲੁਧਿਆਣਾ ਲਈ ਸਕਿਉਰਿਟੀ ਗਾਰਡ ਦੀਆਂ 50 ਅਸਾਮੀਆਂ ਸੰਬੰਧੀ ਇੰਟਰਵਿਊ ਲਈ ਜਾਵੇਗੀ, ਪ੍ਰਾਰਥੀ ਜਿਨ੍ਹਾਂ ਦੀ ਉਮਰ 25 ਤੋਂ 45, ਕੱਦ 5 ਫੁੱਟ 10 ਇੰਚ, ਵਿੱਦਿਅਕ ਯੋਗਤਾ ਘੱਟੋ-ਘੱਟ ਦਸਵੀਂ, ਰਿਜਿਊਮ, ਪਾਸਪੋਰਟ ਸਾਈਜ਼ ਫ਼ੋਟੋਆਂ, ਆਧਾਰ ਕਾਰਡ, ਪੈਨ ਕਾਰਡ ਆਦਿ ਲੋੜੀਂਦੇ ਦਸਤਾਵੇਜ਼ ਲੈ ਕੇ ਇਸ ਕੈਂਪ 'ਚ ਹਾਜ਼ਰ ਹੋ ਸਕਦੇ ਹਨ | ਇਹ ਕੈਂਪ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਮੋਗਾ ਵਿਖੇ ਲਗਾਇਆ ਜਾਵੇਗਾ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ | ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ 24 ਜੁਲਾਈ ਨੂੰ ਚੱਡਾ ਮਿਲਕ ਪਲਾਂਟ, ਪਾਰਸ ਮਸਾਲਾ ਫ਼ੈਕਟਰੀ ਦੇ ਸਾਹਮਣੇ ਪਿੰਡ ਖੋਸਾ ਪਾਂਡੋ ਮੋਗਾ ਵਿਖੇ ਵੀ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ 'ਚ ਚੱਡਾ ਮਿਲਕ ਪਲਾਂਟ ਵਲੋਂ ਵੱਖ-ਵੱਖ ਅਸਾਮੀਆਂ ਜਿਵੇਂ ਹੈਲਪਰ, ਰਿਸੈਪਸ਼ਨਿਸ਼ਟ, ਐਚ. ਆਰ., ਸੇਲਜ਼ਮੈਨ, ਸਕਿਉਰਿਟੀ ਗਾਰਡ (ਐਕਸ ਸਰਵਿਸਮੈਨ), ਆਈ. ਟੀ. ਸਟਾਫ਼, ਡਰਾਈਵਰ, ਰਿਟਾਇਰਡ ਪਟਵਾਰੀ/ ਕਾਨੂੰਗੋ, ਅਕਾਊਾਟ ਹੈੱਡ, ਐਕਸਪਰਟ ਲਾਅ ਗਰੈਜੂਏਟ, ਡਿਸਪੈਚ ਕਲਰਕ ਆਦਿ ਦੀ ਇੰਟਰਵਿਊ ਦੀ ਪ੍ਰਕਿਰਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ | ਚੁਣੇ ਗਏ ਪ੍ਰਾਰਥੀਆਂ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ ਉਨ੍ਹਾਂ ਦੀ ਯੋਗਤਾ ਤੇ ਤਜਰਬੇ ਅਨੁਸਾਰ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ | ਉਨ੍ਹਾਂ ਵਲੋਂ ਯੋਗ ਤੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕਿ ਦਸਵੀਂ, ਬਾਰ੍ਹਵੀਂ, ਗਰੈਜੂਏਟ, ਹੈਵੀ ਡਰਾਈਵਿੰਗ ਲਾਇਸੈਂਸ, ਅੰਗਰੇਜ਼ੀ/ਪੰਜਾਬੀ ਟਾਈਪਿੰਗ, ਕੰਪਿਊਟਰ ਦੀ ਜਾਣਕਾਰੀ, ਅਕਾਊਾਟ ਦੀ ਜਾਣਕਾਰੀ ਆਦਿ ਵਿੱਦਿਅਕ ਯੋਗਤਾ ਰੱਖਣ ਵਾਲੇ ਪ੍ਰਾਰਥੀ ਆਪਣੇ ਸਾਰੇ ਲੋੜੀਂਦੇ ਦਸਤਾਵੇਜ਼ ਲੈ ਕੇ ਚੱਢਾ ਮਿਲਕ ਪਲਾਂਟ, ਪਾਰਸ ਮਸਾਲਾ ਫ਼ੈਕਟਰੀ ਦੇ ਸਾਹਮਣੇ ਪਿੰਡ ਖੋਸਾ ਪਾਂਡੋ ਵਿਖੇ ਸਮੇਂ ਸਿਰ ਪਹੁੰਚਣ |