ਧਰਮਕੋਟ, 21 ਜੁਲਾਈ (ਪਰਮਜੀਤ ਸਿੰਘ)-ਯੂ. ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ (ਮੋਗਾ) 'ਚ ਇਕ ਅੰਤਰ-ਹਾਊਸ ਡਾਂਸ ਮੁਕਾਬਲਾ ਕਰਵਾਇਆ, ਜਿਸ 'ਚ ਵਿਦਿਆਰਥੀਆਂ ਨੇ ਆਪਣੇ ਨਿ੍ਤ ਹੁਨਰ ਦਾ ਪ੍ਰਦਰਸ਼ਨ ਕੀਤਾ | ਮੁਕਾਬਲੇ 'ਚ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਆਪਣੀਆਂ ਪੇਸ਼ਕਾਰੀਆਂ ਵਿਚ ਰਚਨਾਤਮਿਕਤਾ, ਤਾਲ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ | ਏਲਾਈਟ ਹਾਊਸ ਨੇ ਗਰੁੱਪ 1 'ਚ ਪਹਿਲਾ ਜਦ ਕਿ ਲੀਡਰਜ਼ ਹਾਊਸ ਨੇ ਗਰੁੱਪ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸਾਰੇ ਭਾਗੀਦਾਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸੰਸਾ ਕੀਤੀ | ਵਿਦਿਆਰਥੀਆਂ ਦੀ ਕੋਰੀਓਗ੍ਰਾਫ਼ੀ, ਤਾਲ, ਸਮਕਾਲੀ ਕਰਨ ਤੇ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਸੀ | ਇਸ ਮੁਕਾਬਲੇ ਨੂੰ ਸਕੂਲ ਦੀ ਮੈਨੇਜਮੈਂਟ ਤੇ ਪਿ੍ੰਸੀਪਲ ਡਾ. ਰਮਨ ਓਬਰਾਏ ਦੀ ਮੌਜੂਦਗੀ ਨਾਲ ਹੋਰ ਵੀ ਸ਼ੋਭਾ ਮਿਲੀ | ਪਿ੍ੰਸੀਪਲ ਡਾ. ਰਮਨ ਓਬਰਾਏ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਸੱਭਿਆਚਾਰਕ ਜਾਗਰੂਕਤਾ ਤੇ ਸ਼ਲਾਘਾ ਨੂੰ ਵਧਾਉਣਾ ਸੀ | ਮੈਨੇਜਮੈਂਟ ਕਮੇਟੀ ਦੇ ਮੈਂਬਰ ਰਾਣਾ ਬਾਸੀ, ਬਲਕਾਰ ਸਿੰਘ, ਬਲਿਹਾਰ ਸਿੰਘ ਤੇ ਕੁਲਵੰਤ ਸਿੰਘ ਚੀਮਾ ਵੀ ਇਸ ਮੌਕੇ ਹਾਜ਼ਰ ਸਨ ਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ | ਮੁਕਾਬਲੇ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਤੇ ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ |