12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨਸ਼ੀਲੀਆਂ ਗੋਲੀਆਂ ਬਣਾ ਕੇ ਵੇਚਣ ਵਾਲੇ ਡਾਇਰੈਕਟਰ ਕਾਬੂ

ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਕਪਿਲ ਵਧਵਾ)–ਐਨ. ਸੀ. ਬੀ. ਚੰਡੀਗੜ੍ਹ ਨੇ ਨਸ਼ੇ ਦੇ ਕਾਰੋਬਾਰ 'ਤੇ ਵੱਡੀ ਕਾਰਵਾਈ ਕਰਦਿਆਂ ਦੇਹਰਾਦੂਨ ਅਧਾਰਿਤ ਕੰਪਨੀ ਆਈਕਨ ਫਾਰਮਾਂ ਦੇ ਦੋ ਡਾਇਰੈਕਟਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਮਿ੍ਦੁਲ ਅਗਰਵਾਲ (ਵਾਸੀ ਦੇਹਰਾਦੂਨ) ਤੇ ਦਿਨੇਸ਼ ਵਜੋਂ ਹੋਈ ਹੈ ਜੋ ਉਪਰੋਕਤ ਫਾਰਮਾਂ ਫ਼ਰਮ ਦੇ ਡਾਇਰੈਕਟਰ ਹਨ | ਜਾਣਕਾਰੀ ਮੁਤਾਬਿਕ ਦੋਵਾਂ 'ਤੇ
ਟਰਾਮਾਡੋਲ ਸਮੇਤ ਹੋਰ ਮਨੋਰੋਗੀ ਤੇ ਨਿਯੰਤਰਿਤ ਦਵਾਈਆਂ (ਸਾਇਕੋਟਰੌਪਿਕ ਡਰਗਸ) ਨੂੰ ਪੰਜਾਬ ਸਮੇਤ ਹੋਰ ਰਾਜਾਂ ਵਿਚ ਗੈਰਮੌਜੂਦ ਫ਼ਰਮਾਂ ਦੇ ਨਾਂਅ 'ਤੇ ਵੱਡੀ ਮਾਤਰਾ ਵਿਚ ਸਪਲਾਈ ਕਰਨ ਦਾ ਦੋਸ਼ ਹੈ | ਇਸ ਸੰਬੰਧੀ ਐਨ. ਸੀ. ਬੀ. ਅੰਮਿ੍ਤਸਰ ਜ਼ੋਨਲ ਇਕਾਈ ਵਲੋਂ ਧਾਰਾ 8, 22 ਅਤੇ 29 ਐਨ. ਡੀ. ਪੀ. ਐਸ. ਐਕਟ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ | ਸਰੋਤਾਂ ਅਨੁਸਾਰ ਐਨ. ਸੀ. ਬੀ. ਵਲੋਂ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਵੀ ਕੀਤੀ ਗਈ ਹੈ, ਜਿਹੜੀਆਂ ਵੱਖ-ਵੱਖ ਥਾਵਾਂ 'ਤੇ ਸਪਲਾਈ ਕੀਤੀਆਂ ਜਾ ਰਹੀਆਂ ਸਨ | ਦੋਵੇਂ ਅਭਿਯੁਕਤ ਇਸ ਵੇਲੇ ਐਨ. ਸੀ. ਬੀ. ਦੀ ਰਿਮਾਂਡ ਵਿਚ ਹਨ ਤੇ ਪੁੱਛਗਿੱਛ ਜਾਰੀ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਐਨ. ਸੀ. ਬੀ. ਦੇ ਅਧਿਕਾਰੀ ਕੁਝ ਅਜਿਹੀਆਂ ਫ਼ਰਮਾਂ ਤੱਕ ਪਹੁੰਚੇ ਜੋਂ ਕਿ ਜਾਂ ਘਰ ਦੇ ਨੌਕਰਾਂ ਦੇ ਨਾਂਅ 'ਤੇ ਜਾਂ ਕਿਸੇ ਹੋਰ ਜਾਅਲੀ ਵਿਅਕਤੀਆਂ ਦੇ ਨਾਂਅ 'ਤੇ ਸਿਰਫ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਲਈ ਖੋਲ੍ਹੀਆਂ ਗਈਆਂ ਸਨ | ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮਿ੍ਦੁਲ ਤੇ ਦਿਨੇਸ਼ ਦੋਨੋਂ ਚੰਡੀਗੜ੍ਹ ਵਿਚ ਰਹਿ ਕੇ ਆਪਣੇ ਇਸ ਕਾਰੋਬਾਰ ਨੂੰ ਚਲਾ ਰਹੇ ਸਨ, ਜਿਥੋਂ ਸੂਚਨਾ ਮਿਲਣ 'ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ | ਇਸ ਮਾਮਲੇ ਸੰਬੰਧੀ ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਤਫ਼ਤੀਸ਼ ਅੱਗੇ ਵਧਣ 'ਤੇ ਇਹ ਕਾਰਵਾਈ ਚੰਡੀਗੜ੍ਹ ਐਨ. ਸੀ. ਬੀ. ਦੀ ਸਾਲ 2025 ਦੀ ਸਭ ਤੋਂ ਵੱਡੀ ਨਸ਼ੀਲੀਆਂ ਦਵਾਈਆਂ ਦੀ ਬਰਾਮਦੀ ਵਜੋਂ ਸਾਹਮਣੇ ਆ ਸਕਦੀ ਹੈ | ਹਾਲਾਂਕਿ, ਪੂਰੇ ਰੈਕਟ ਦੀ ਜਾਂਚ ਜਾਰੀ ਹੈ ਤੇ ਹੋਰ ਗਿ੍ਫ਼ਤਾਰੀਆਂ ਵੀ ਸੰਭਵ ਦੱਸੀਆਂ ਜਾ ਰਹੀਆਂ ਹਨ |

ਪਿਛਲੀ ਖ਼ਬਰ ਸਟੋਨ ਕਰੱਸ਼ਰ ਚਾਲਕਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਅਗਲੀ ਖ਼ਬਰ ਆਗੂਆਂ ਤੇ ਵਰਕਰਾਂ ਨੇ ਮਨਾਈ ਸੀ.ਪੀ.ਆਈ. ਦੀ 100ਵੀਂ ਵਰ੍ਹੇਗੰਢ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।