07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਨਹੀਂ ਹੋ ਸਕਿਆ ਪੋਸਟਮਾਰਟਮ

ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਅੱਜ ਪੀ. ਜੀ.

ਅਜੀਤ ਡੈਸਕ 07-11-2026
ਚੰਡੀਗੜ੍ਹ, 6 ਨਵੰਬਰ (ਮਾਰਕੰਡਾ)-ਅੱਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਨਸ਼ਾ-ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੀਤਾ ਜਾਣਾ ਹੈ, ਕਿ ਹੱਤਿਆ ਤੋਂ ਕਰੀਬ 24 ਦਿਨਾਂ ਬਾਅਦ ਦੇਹ ਫ਼ਰਿੱਜ਼ ਵਿਚ ਰੱਖੀ ਹੋਣ ਕਾਰਨ ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਗਿਆ। ਜਿਸ ਕਾਰਨ ਸਰੀਰ ਦੇ ਤਾਪਮਾਨ ਸਹੀ ਹੋਣ ਅਤੇ ਕੁੱਝ ਤਕਨੀਕੀ ਅੜਿੱਕਿਆਂ ਕਾਰਨ ਕੁੱਝ ਘੰਟਿਆਂ ਲਈ ਪੋਸਟਮਾਰਟਮ ਟਾਲਿਆ ਗਿਆ। ਪੋਸਟਮਾਰਟਮ ਕਰਨ ਤੋਂ ਬਾਅਦ ਦੇਹ ਨੂੰ ਸੀ.ਬੀ.ਆਈ ਅਤੇ ਸੀ.ਬੀ.ਆਈ ਪਰਿਵਾਰ ਨੂੰ ਸਸਕਾਰ ਲਈ ਸੌਂਪ ਦੇਵੇਗੀ। ਇਸੇ ਕਾਰਨ ਅੰਤਿਮ ਸੰਸਕਾਰ ਕੱਲ੍ਹ ਨੂੰ ਹੋਵੇਗਾ। ਬੀਤੀ ਦੇਰ ਰਾਤ ਕਰੀਬ 11:45 ਵਜੇ ਧਰਨਾ ਸਥਾਨ ’ਤੇ ਅਰਦਾਸ ਕਰਨ ਤੋਂ ਬਾਅਦ ਦੇਹ ਨੂੰ ਪੰਜਾਬ ਪੁਲਿਸ ਦੀ ਪਾਇਲਟ ਗੱਡੀ ਹੇਠ ਐਂਬੂਲੈਂਸ ਰਾਹੀਂ ਚੰਡੀਗੜ੍ਹ ਭੇਜਿਆ ਗਿਆ। ਇਸ ਮੌਕੇ ਸੀ.ਬੀ.ਆਈ ਟੀਮ ਦੀ ਨਿਗਰਾਨੀ ਰਹੀ। ਮਾਮਲੇ ਦੀ ਜਾਂਚ ਸੀ.ਬੀ.ਆਈ ਕੋਲ ਹੈ। ਜਿਸ ਨੇ ਐਫ.ਆਈ.ਆਰ ਦਰਜ ਕੀਤੀ ਹੈ। ਪੋਸਟਮਾਰਟਮ ਮਗਰੋਂ ਦੇਹ ਮਾਨਸਾ ਲਿਆ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉੱਧਰ, ਝੋਟਾ ਦੇ ਪਿਤਾ ਭੀਮ ਸਿੰਘ ਨੇ ਮੁਆਵਜ਼ਾ ਅਤੇ ਨੌਕ ਰੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਪਰਿਵਾਰ ਦੀ ਲੜਾਈ ਨਸ਼ਿਆਂ ਵਿਰੁੱਧ ਹੈ ਅਤੇ ਜਾਰੀ ਰਹੇਗੀ। ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਕਿ ਜਦ ਤੱਕ ਮਾਨਸਾ ਦੇ ਐਸ.ਐਸ.ਪੀ ਦੀ ਬਦਲੀ ਨਹੀਂ ਹੋਵੇਗਾ ਅੰਨ ਨਹੀਂ ਖਾਵਾਂਗਾ।
ਪਿਛਲੀ ਖ਼ਬਰ ਝੋਨੇ ਦੀ ਆਮਦ ਤੇ ਖਰੀਦ ਰਿਕਾਰਡ 150 ਲੱਖ ਮੀਟ੍ਰਿਕ ਟਨ ਤੋਂ ਪਾਰ-ਕਟਾਰੂਚੱਕ ਅਗਲੀ ਖ਼ਬਰ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਰੁਝਾਨ ਜਾਰੀ-ਕੁੱਲ ਅੰਕੜਾ 3144 ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।