12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਆਗੂਆਂ ਤੇ ਵਰਕਰਾਂ ਨੇ ਮਨਾਈ ਸੀ.ਪੀ.ਆਈ. ਦੀ 100ਵੀਂ ਵਰ੍ਹੇਗੰਢ <br/>

ਅਜੀਤ ਡੈਸਕ 27-12-2025
ਬੁਢਲਾਡਾ, 26 ਦਸੰਬਰ (ਸਵਰਨ ਸਿੰਘ ਰਾਹੀ)-ਭਾਰਤੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਪਾਰਟੀ ਦਫ਼ਤਰ ਵਿਖੇ ਝੰਡਾ ਲਹਿਰਾਇਆ ਗਿਆ | ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਤਹਿਸੀਲ ਸਕੱਤਰ ਸੀਤਾਰਾਮ ਗੋਬਿੰਦਪੁਰਾ, ਸਹਾਇਕ ਸਕੱਤਰ ਜਗਸੀਰ ਸਿੰਘ ਰਾਏਕੇ ਅਤੇ ਮਲਕੀਤ ਸਿੰਘ ਮੰਦਰਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ, ਗ਼ਦਰ ਲਹਿਰ, ਮੁਜ਼ਾਰਾ ਲਹਿਰ ਆਦਿ ਅਨੇਕਾਂ ਲੋਕ ਪੱਖੀ ਲਹਿਰਾਂ 'ਚ ਯੋਗਦਾਨ ਪਾਉਣ ਵਾਲੇ ਪਾਰਟੀ ਦੇ ਹਰ ਕਮਿਊਨਿਸਟ ਆਗੂ ਤੇ ਵਰਕਰ ਨੂੰ ਮਾਣ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਦੇ ਵਿਰੋਧ 'ਚ ਹਰ ਕਿਰਤੀ ਨੂੰ ਆਵਾਜ਼ ਉਠਾਉਣ ਦੀ ਲੋੜ ਹੈ | ਇਸ ਮੌਕੇ ਮਾ. ਗੁਰਬਚਨ ਸਿੰਘ ਮੰਦਰਾਂ, ਬਲਬੀਰ ਸਿੰਘ ਸਰਾਂ, ਰਘੂ ਨਾਥ ਸਿੰਗਲਾ, ਰਾਮ ਗੋਪਾਲ, ਕਰਨੈਲ ਸਿੰਘ ਦਾਤੇਵਾਸ, ਕਾ. ਹਰਦਿਆਲ ਸਿੰਘ, ਗ਼ਰੀਬ ਸਿੰਘ, ਮਲਕੀਤ ਸਿੰਘ ਬਖਸ਼ੀਵਾਲਾ, ਰਾਜਵਿੰਦਰ ਸਿੰਘ ਚੱਕ ਭਾਈਕੇ, ਦਰਸ਼ਨ ਸਿੰਘ, ਬੀਰਬਲ ਸਿੰਘ, ਜਗਤਾਰ ਸਿੰਘ ਕਾਲਾ, ਸੁਖਦੇਵ ਸਿੰਘ, ਹਰਮੀਤ ਸਿੰਘ ਬੋੜਾਵਾਲ, ਚਿਮਨ ਲਾਲ ਕਾਕਾ ਤੇ ਰਾਣਾ ਬੁਢਲਾਡਾ ਆਦਿ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਬਣਾ ਕੇ ਵੇਚਣ ਵਾਲੇ ਡਾਇਰੈਕਟਰ ਕਾਬੂ ਅਗਲੀ ਖ਼ਬਰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।