15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ 'ਚ ਨਵੀਂ ਸਿੱਖਿਆ ਨੀਤੀ ਨੇ ਵਿਦਿਆਰਥੀ ਤੇ ਅਧਿਆਪਕ ਉਲਝਾਏ <br/>

ਅਜੀਤ ਡੈਸਕ 25-12-2025
ਮਾਨਸਾ, 24 ਦਸੰਬਰ (ਰਾਵਿੰਦਰ ਸਿੰਘ ਰਵੀ)-ਪੰਜਾਬ ਦੀਆਂ ਯੂਨੀਵਰਸਿਟੀਆਂ ਵਲੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨਾਲ ਵਿਦਿਆਰਥੀ ਤੇ ਅਧਿਆਪਕ ਉਲਝੇ ਪਏ ਹਨ | ਇਸ ਤਹਿਤ ਗ੍ਰੇਜੂਏਸ਼ਨ ਦੀ ਪੜ੍ਹਾਈ 4 ਸਾਲਾਂ ਦੀ ਹੋ ਗਈ ਹੈ | ਦੱਸ ਦੇਈਏ ਕਿ ਪਹਿਲਾਂ ਬੀ.ਏ. 'ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੇ ਪੰਜਾਬੀ 2 ਲਾਜ਼ਮੀ ਵਿਸ਼ਿਆਂ ਦੀ ਪੜ੍ਹਾਈ ਤੋਂ ਇਲਾਵਾ 3 ਵਿਸ਼ੇ ਹੋਰ ਚੋਣਵੇਂ ਰੱਖਣੇ ਹੁੰਦੇ ਸਨ | ਨਵੀਂ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਲਈ 9 ਵਿਸ਼ਿਆਂ ਦੀ ਪੜ੍ਹਾਈ ਕਰਨੀ ਪੈਂਦੀ ਹੈ ਕਿਉਂਕਿ ਅੰਗਰੇਜ਼ੀ ਅਤੇ ਪੰਜਾਬੀ ਤੋਂ ਇਲਾਵਾ 4 ਮੇਜਰ/ਮਾਈਨਰ ਵਿਸ਼ਿਆਂ ਦੇ ਨਾਲ ਵੈਲਿਊ ਏਡਿਡ ਕੋਰਸ, ਅੰਤਰ ਅਨੁਸ਼ਾਸਨੀ ਅਤੇ ਸ਼ਖ਼ਸੀਅਤ ਵਿਕਾਸ ਨਾਲ ਸੰਬੰਧਿਤ ਵਿਸ਼ਿਆਂ ਦੀ ਵੀ ਚੋਣ ਕਰਨੀ ਪੈਂਦੀ ਹੈ | ਮੇਜਰ/ਮਾਈਨਰ ਵਿਸ਼ਿਆਂ ਲਈ 4-4 ਕ੍ਰੈਡਿਟਸ ਰੱਖੇ ਗਏ ਹਨ, ਜਿਸ ਭਾਵ ਇਹ ਹੈ ਕਿ ਵਿਦਿਆਰਥੀ ਨੂੰ ਹਫ਼ਤੇ 'ਚ 4 ਘੰਟੇ ਪੜ੍ਹਾਉਣਾ ਪਵੇਗਾ | ਇਸ ਤੋਂ ਇਲਾਵਾ ਪੰਜਾਬੀ ਨੂੰ ਛੱਡ ਕੇ ਬਾਕੀ ਚੋਣਵੇਂ ਵਿਸ਼ਿਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਹਿਲਾਂ 2-2 ਕ੍ਰੈਡਿਟਸ ਰੱਖੇ ਗਏ ਸਨ ਪਰ ਬਾਅਦ 'ਚ ਪੱਤਰ ਜਾਰੀ ਕਰ ਕੇ 3-3 ਕ੍ਰੈਡਿਟਸ ਕਰ ਦਿੱਤੇ ਗਏ ਹਨ, ਜਿਸ ਨਾਲ ਵਿਦਿਆਰਥੀ ਨੂੰ ਹਫ਼ਤੇ 'ਚ ਹਰ ਵਿਸ਼ੇ ਲਈ 3 ਘੰਟੇ ਪੜ੍ਹਾਈ ਕਰਵਾਉਣੀ ਜ਼ਰੂਰੀ ਹੋ ਜਾਂਦੀ ਹੈ | ਭਾਵੇਂ ਇਸ ਨੀਤੀ ਅਧੀਨ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ 'ਚ ਟਾਈਮ ਟੇਬਲ ਜ਼ਰੂਰ ਸਹੀ ਬਣਾ ਲਿਆ ਗਿਆ ਪਰ ਸਰਕਾਰੀ ਕਾਲਜਾਂ 'ਚ ਇਸ ਹਿਸਾਬ ਨਾਲ ਕਦੇ ਵੀ ਟਾਈਮ ਟੇਬਲ ਨਾਲ ਦਰੁਸਤ ਨਹੀਂ ਬਣ ਸਕਦਾ ਕਿਉਂਕਿ ਯੂਨੀਵਰਸਿਟੀਆਂ 'ਚ ਤਾਂ ਅਧਿਆਪਨ ਕਾਰਜ ਲਈ ਸਮਾਂ 4:30 ਤੱਕ ਦਾ ਹੈ ਜਦਕਿ ਕਾਲਜਾਂ 'ਚ 5:30 ਘੰਟੇ ਦੀ ਠਹਿਰ ਨੂੰ ਲਾਗੂ ਕੀਤਾ ਗਿਆ | ਯਥਾਰਥ 'ਚ ਵੇਖਿਆ ਜਾਵੇ ਤਾਂ 9 ਵਿਸ਼ਿਆਂ ਦੀ ਪੜ੍ਹਾਈ ਕਿਸੇ ਵੀ ਤਰੀਕੇ ਨਾਲ ਸਰਕਾਰੀ ਕਾਲਜਾਂ 'ਚ ਨਿਯਮਾਂ ਮੁਤਾਬਿਕ ਨਹੀਂ ਹੋ ਸਕਦੀ | ਇਸ ਕਰ ਕੇ ਕ੍ਰੈਡਿਟਸ ਪ੍ਰਣਾਲੀ ਨੂੰ ਸਰਕਾਰੀ ਕਾਲਜਾਂ 'ਚ ਵਿਵਹਾਰਿਕ ਤੌਰ 'ਤੇ ਲਾਗੂ ਕਰਨਾ ਔਖਾ ਹੈ |
ਵੈਲਿਊ ਏਡਿਡ ਕੋਰਸ, ਅੰਤਰ ਅਨੁਸ਼ਾਸਨੀ ਅਤੇ ਸ਼ਖ਼ਸੀਅਤ ਵਿਕਾਸ ਦੇ ਵਿਸ਼ਿਆਂ ਤੋਂ ਯੂਨੀਵਰਸਿਟੀਆਂ ਨੇ ਪੱਲਾ ਝਾੜਿਆ
ਵੈਲਿਊ ਏਡਿਡ ਕੋਰਸ, ਅੰਤਰ ਅਨੁਸ਼ਾਸਨੀ ਅਤੇ ਸ਼ਖ਼ਸੀਅਤ ਵਿਕਾਸ ਆਦਿ ਵਿਸ਼ਿਆਂ ਤੋਂ ਯੂਨੀਵਰਸਿਟੀਆਂ ਨੇ ਇਕ ਤਰ੍ਹਾਂ ਨਾਲ ਪੱਲਾ ਝਾੜ ਲਿਆ ਹੈ | ਦੱਸ ਦੇਈਏ ਕਿ ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਰਵਾਉਣ ਤੋਂ ਇਲਾਵਾ ਸੰਬੰਧਿਤ ਅਧਿਆਪਕ ਪ੍ਰਸ਼ਨ-ਪੱਤਰ ਵੀ ਖ਼ੁਦ ਤਿਆਰ ਕਰਦਾ ਹੈ ਅਤੇ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਉਪਰੰਤ ਨਤੀਜੇ ਤਿਆਰ ਕਰ ਕੇ ਯੂਨੀਵਰਸਿਟੀ ਪੋਰਟਲ 'ਤੇ ਅੱਪਲੋਡ ਵੀ ਕਰਦਾ ਹੈ | ਯੂਨੀਵਰਸਿਟੀਆਂ ਭਾਵੇਂ ਵਿਦਿਆਰਥੀ ਤੋਂ ਫ਼ੀਸ ਜ਼ਰੂਰ ਲੈ ਰਹੀਆਂ ਹਨ ਪਰ ਪ੍ਰਸ਼ਨ-ਪੱਤਰ ਛਾਪਣ, ਉੱਤਰ-ਪੱਤਰੀਆਂ ਦਾ ਮੁਲਾਂਕਣ ਅਤੇ ਨਤੀਜੇ ਤਿਆਰ ਕਰਨ ਦੀ ਜ਼ਿੰਮੇਵਾਰੀ ਸਬੰਧਿਤ ਕਾਲਜਾਂ 'ਤੇ ਪਾ ਦਿੰਦੀਆਂ ਹਨ, ਜਿਸ ਦਾ ਸਬੰਧਿਤ ਅਧਿਆਪਕ ਨੂੰ ਧੇਲਾ ਵੀ ਨਹੀਂ ਦਿੱਤਾ ਜਾਂਦਾ |

ਪਿਛਲੀ ਖ਼ਬਰ ਜੌਹਰ ਸਿੰਘ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰ ਕੇ ਕੌਮੀ ਪੱਧਰ 'ਤੇ ਵਧਾਇਆ ਇਲਾਕੇ ਦਾ ਮਾਣ <br/> ਅਗਲੀ ਖ਼ਬਰ ਸੰਘਣੀ ਧੁੰਦ ਕਰ ਕੇ 12 ਰੇਲ ਗੱਡੀਆਂ ਦੇਰੀ ਨਾਲ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।