15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਘਣੀ ਧੁੰਦ ਕਰ ਕੇ 12 ਰੇਲ ਗੱਡੀਆਂ ਦੇਰੀ ਨਾਲ ਰਵਾਨਾ <br/>

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਗਗਨਦੀਪ ਸ਼ਰਮਾ)-ਸੰਘਣੀ ਧੁੰਦ ਕਰਕੇ 12 ਰੇਲ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ, ਜਿੰਨ੍ਹਾਂ 'ਚੋਂ ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚਾਲੇ ਚਲਦੀ ਸੱਚਖੰਡ ਐਕਸਪ੍ਰੈੱਸ 6 ਘੰਟੇ ਅਤੇ ਅੰਮਿ੍ਤਸਰ-ਨਵੀਂ ਦਿੱਲੀ ਵਿਚਾਲੇ ਚਲਦੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ 5 ਘੰਟੇ ਦੇਰੀ ਨਾਲ ਚੱਲੀ | ਮਿਲੀ ਜਾਣਕਾਰੀ ਦੇ ਅਨੁਸਾਰ (12716) ਅੰਮਿ੍ਤਸਰ-ਸ੍ਰੀ ਹਜ਼ੂਰ ਸਾਹਿਬ ਸੱਚਖੰਡ ਐਕਸਪ੍ਰੈੱਸ ਸਵੇਰੇ 05.30 ਵਜੇ ਦੀ ਜਗ੍ਹਾ 11.20 ਵਜੇ (5 ਘੰਟੇ 50 ਮਿੰਟ), (12054) ਅੰਮਿ੍ਤਸਰ-ਹਰਿੁਦਆਰ ਜਨ ਸ਼ਤਾਬਦੀ ਐਕਸਪ੍ਰੈੱਸ ਸਵੇਰੇ 06.50 ਵਜੇ ਦੀ ਜਗ੍ਹਾ 09.52 ਵਜੇ (3 ਘੰਟੇ 2 ਮਿੰਟ), (12926) ਅੰਮਿ੍ਤਸਰ-ਬਾਂਦ੍ਰਾ ਟਰਮੀਨਸ ਪੱਛਮ ਸੁਪਰਫਾਸਟ ਐਕਸਪ੍ਰੈੱਸ ਸਵੇਰੇ 07.20 ਵਜੇ ਦੀ ਜਗ੍ਹਾ 07.25 ਵਜੇ (5 ਮਿੰਟ), (15708) ਅੰਮਿ੍ਤਸਰ-ਕਟਿਹਾਰ ਆਮਰਪਾਲੀ ਐਕਸਪ੍ਰੈੱਸ ਸਵੇਰੇ 07.40 ਵਜੇ ਦੀ ਜਗ੍ਹਾ 07.58 ਮਿੰਟ (18 ਮਿੰਟ), (22488) ਅੰਮਿ੍ਤਸਰ-ਪੁਰਾਣੀ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਸਵੇਰੇ 08.20 ਵਜੇ ਦੀ ਜਗ੍ਹਾ 08.25 ਵਜੇ (5 ਮਿੰਟ), (11058) ਅੰਮਿ੍ਤਸਰ-ਮੁੰਬਈ ਸੀਐੱਸਐੱਮਟੀ ਸਵੇਰੇ 08.50 ਵਜੇ ਦੀ ਜਗ੍ਹਾ 09.13 ਵਜੇ (23 ਮਿੰਟ), ਪਠਾਨਕੋਟ ਤੋਂ ਚੱਲ ਕੇ ਅੰਮਿ੍ਤਸਰ ਤੋਂ ਹੁੰਦੀ ਹੋਈ ਦਿੱਲੀ ਜਾਣ ਵਾਲੀ (22430) ਪਠਾਨਕੋਟ-ਦਿੱਲੀ ਐਕਸਪ੍ਰੈੱਸ ਅੰਮਿ੍ਤਸਰ ਤੋਂ ਸਵੇਰੇ 9.25 ਵਜੇ ਦੀ ਜਗ੍ਹਾ 10.10 ਵਜੇ (45 ਮਿੰਟ), (14674) ਅੰਮਿ੍ਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ ਦੁਪਹਿਰ 13.05 ਵਜੇ ਦੀ ਜਗ੍ਹਾ 13.12 ਵਜੇ (7 ਮਿੰਟ), (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਦੁਪਹਿਰ 15.10 ਵਜੇ ਦੀ ਜਗ੍ਹਾ ਸ਼ਾਮ 20.05 ਵਜੇ (4 ਘੰਟੇ 55 ਮਿੰਟ), (12030) ਅੰਮਿ੍ਤਸਰ-ਨਵੀਂ ਦਿੱਲੀ ਸਵਰਣਾ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ ਸ਼ਾਮ 16.50 ਵਜੇ ਦੀ ਜਗ੍ਹਾ 16.56 ਵਜੇ (6 ਮਿੰਟ) ਅਤੇ (13006) ਅੰਮਿ੍ਤਸਰ-ਹਾਵੜਾ ਮੇਲ ਸ਼ਾਮ 18.25 ਵਜੇ ਦੀ ਜਗ੍ਹਾ 18.30 ਵਜੇ (5 ਮਿੰਟ) ਅਤੇ ਜੰਮੂਤਵੀ ਤੋਂ ਚਲ ਕੇ ਅੰਮਿ੍ਤਸਰ ਤੋਂ ਹੁੰਦੀ ਹੋਈ ਟਾਟਾਨਗਰ ਜਾਣ ਵਾਲੀ (18102) ਟਾਟਾਨਗਰ ਐਕਸਪ੍ਰੈੱਸ ਅੰਮਿ੍ਤਸਰ ਤੋਂ 19.50 ਵਜੇ ਦੀ ਜਗ੍ਹਾ 19.57 ਵਜੇ (7 ਮਿੰਟ) ਦੇਰੀ ਨਾਲ ਰਵਾਨਾ ਹੋਈ | ਇਸੇ ਪ੍ਰਕਾਰ (12497) ਨਵੀਂ ਦਿੱਲੀ-ਅੰਮਿ੍ਤਸਰ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਨਿਰਧਾਰਿਤ ਸਮੇਂ 02.15 ਵਜੇ ਤੋਂ ਕਈ ਘੰਟੇ ਪਛੜ ਕੇ ਅੰਮਿ੍ਤਸਰ ਪੁੱਜੀ |

ਪਿਛਲੀ ਖ਼ਬਰ ਪੰਜਾਬ 'ਚ ਨਵੀਂ ਸਿੱਖਿਆ ਨੀਤੀ ਨੇ ਵਿਦਿਆਰਥੀ ਤੇ ਅਧਿਆਪਕ ਉਲਝਾਏ <br/> ਅਗਲੀ ਖ਼ਬਰ ਜੀ.ਐਸ.ਟੀ. ਦੇ ਵਧਦੇ ਅੰਕੜੇ ਸਿਰਫ਼ ਕਾਗ਼ਜ਼ੀ, ਰਿਫੰਡ ਰੋਕ ਕੇ ਵਪਾਰੀਆਂ 'ਤੇ ਕੀਤਾ ਜਾ ਰਿਹਾ ਜ਼ੁਲਮ–ਅਨਿਲ ਸਰੀਨ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।