15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੌਹਰ ਸਿੰਘ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰ ਕੇ ਕੌਮੀ ਪੱਧਰ 'ਤੇ ਵਧਾਇਆ ਇਲਾਕੇ ਦਾ ਮਾਣ <br/>

ਅਜੀਤ ਡੈਸਕ 25-12-2025
ਅਮਲੋਹ (ਫ਼ਤਹਿਗੜ੍ਹ ਸਾਹਿਬ), 24 ਦਸੰਬਰ (ਕੇਵਲ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪੀ.ਐਚ.ਡੀ. ਵਿਦਿਆਰਥੀ ਜੌਹਰ ਸਿੰਘ ਸ਼ੇਰਗਿੱਲ ਵਲੋਂ ਪ੍ਰਧਾਨ ਮੰਤਰੀ ਫੈਲੋਸ਼ਿਪ ਸਕੀਮ ਫ਼ਾਰ ਡਾਕਟੋਰਲ ਰਿਸਰਚ ਹੇਠ ਫੈਲੋਸ਼ਿਪ ਹਾਸਲ ਕਰਨਾ ਨਾ ਕੇਵਲ ਯੂਨੀਵਰਸਿਟੀ ਲਈ, ਸਗੋਂ ਪੂਰੇ ਇਲਾਕੇ ਲਈ ਰਾਸ਼ਟਰੀ ਪੱਧਰ ਦੀ ਵੱਡੀ ਪ੍ਰਾਪਤੀ ਕੀਤੀ ਹੈ | ਇਸ ਚੋਣ ਨਾਲ ਇਲਾਕੇ ਦਾ ਮਾਣ ਕੌਮੀ ਪੱਧਰ 'ਤੇ ਉੱਚਾ ਹੋਇਆ ਹੈ | ਵਰਨਣਯੋਗ ਹੈ ਕਿ ਲਗਾਤਾਰ ਪੰਜ ਸਾਲ ਤੱਕ ਮਿਲਣ ਵਾਲੀ ਲਗਪਗ ਲੱਖ ਰੁਪਏ ਪ੍ਰਤੀ ਮਹੀਨੇ ਦੀ ਇਹ ਵੱਕਾਰੀ ਫੈਲੋਸ਼ਿਪ ਭਾਰਤ ਸਰਕਾਰ ਅਤੇ ਉਦਯੋਗਿਕ ਸੰਸਥਾਵਾਂ ਦੀ ਸਾਂਝੀ ਭਾਈਵਾਲੀ ਹੇਠ ਦਿੱਤੀ ਜਾਂਦੀ ਹੈ, ਜਿਸ ਦਾ ਉਦੇਸ਼ ਉਦਯੋਗ ਨਾਲ ਜੁੜੀ ਹੋਈ, ਨਤੀਜਾ-ਕੇਂਦਰਿਤ ਖੋਜ ਨੂੰ ਉਤਸ਼ਾਹਿਤ ਕਰਨਾ ਹੈ | ਸ਼ੇਰਗਿੱਲ ਆਪਣੀ ਡਾਕਟਰੇਟ ਖੋਜ ਅÏਜਲਾ ਸੀਡਜ਼, ਮਾਛੀਵਾੜਾ ਨਾਲ ਸਾਂਝੇਦਾਰੀ ਵਿਚ ਕਰ ਰਹੇ ਹਨ, ਜੋ ਖੇਤੀਬਾੜੀ ਖੇਤਰ ਲਈ ਵਿਗਿਆਨਕ ਅਤੇ ਵਪਾਰਕ ਦੋਹਾਂ ਪੱਖੋਂ ਮਹੱਤਵਪੂਰਨ ਮੰਨੀ ਜਾ ਰਹੀ ਹੈ | ਰਾਸ਼ਟਰੀ ਪੱਧਰ 'ਤੇ ਆਈ.ਆਈ.ਟੀ. ਅਤੇ ਆਈ.ਆਈ.ਐੱਸ.ਸੀ. ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਖ਼ੋਜੀਆਂ ਨਾਲ ਮੁਕਾਬਲੇ ਵਿਚ ਸ਼ੇਰਗਿੱਲ ਦੀ ਚੋਣ ਹੋਣਾ, ਉਨ੍ਹਾਂ ਦੀ ਮਿਹਨਤ, ਲਗਨ ਅਤੇ ਵਿਗਿਆਨਕ ਸੋਚ ਦਾ ਪ੍ਰਮਾਣ ਹੈ | ਇਲਾਕੇ ਦੇ ਲੋਕਾਂ ਅਤੇ ਅਕਾਦਮਿਕ ਵਰਗ ਵਲੋਂ ਇਸ ਸਫਲਤਾ ਨੂੰ ਨੌਜਵਾਨਾਂ ਲਈ ਪੇ੍ਰਰਨਾ ਸ੍ਰੋਤ ਮੰਨਿਆ ਜਾ ਰਿਹਾ ਹੈ | ਇਸ ਉਪਲੱਬਧੀ ਸੰਬੰਧੀ ਸ਼ੇਰਗਿੱਲ ਦੇ ਅਧਿਆਪਕਾਂ ਵਿਕਰਮ ਸਿੰਘ ਅਤੇ ਹਰਵਿੰਦਰ ਸਿੰਘ ਭੱਟੋਂ ਨੇ ਕਿਹਾ ਕਿ ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਨੌਜਵਾਨ ਵੀ ਆਪਣੀ ਕਾਬਲੀਅਤ ਨਾਲ ਕੌਮੀ ਪੱਧਰ 'ਤੇ ਆਪਣੀ ਪਹਿਚਾਣ ਬਣਾ ਸਕਦੇ ਹਨ |

ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਰੱਦ ਕੀਤੀਆਂ ਚਾਰ ਰੇਲ ਗੱਡੀਆਂ ਮੁੜ ਬਹਾਲ ਅਗਲੀ ਖ਼ਬਰ ਪੰਜਾਬ 'ਚ ਨਵੀਂ ਸਿੱਖਿਆ ਨੀਤੀ ਨੇ ਵਿਦਿਆਰਥੀ ਤੇ ਅਧਿਆਪਕ ਉਲਝਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।