06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐਨੀਮੇਸ਼ਨ ਫ਼ਿਲਮ 'ਹਿੰਦ ਦੀ ਚਾਦਰ-ਗੁਰੂ ਲਾਧੋ ਰੇ' ਦੀ ਰਿਲੀਜ਼ ਮੁਲਤਵੀ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਾਬੰਦੀ ਲਗਾਏ ਜਾਣ ਅਤੇ ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮ ਨਿਰਮਾਤਾ ਨੂੰ ਲਿਖੇ ਪੱਤਰ ਤੋਂ ਬਾਅਦ ਬਵੇਜਾ ਸਟੂਡੀਓਜ਼ ਅਤੇ ਟੀਮ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ 'ਤੇ ਆਧਾਰਿਤ ਬਣਾਈ ਗਈ ਐਨੀਮੇਸ਼ਨ ਫ਼ਿਲਮ 'ਹਿੰਦ ਦੀ ਚਾਦਰ-ਗੁਰੂ ਲਾਧੋ ਰੇ', ਜੋ ਕੱਲ੍ਹ 21 ਨਵੰਬਰ ਨੂੰ ਰਿਲੀਜ਼ ਕਰਨ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ, ਉਸ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਇਸ ਫ਼ਿਲਮ ਦੀ ਰਿਲੀਜ਼ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਬਵੇਜਾ ਸਟੂਡੀਓਜ਼ ਵਲੋਂ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝੀ ਕੀਤੀ ਗਈ ਹੈ | ਫ਼ਿਲਮ ਦੇ ਨਿਰਮਾਤਾ ਵਲੋਂ ਜਾਰੀ ਪੋਸਟ ਵਿਚ ਕਿਹਾ ਹੈ ਕਿ ਸਮੂਹ ਸੰਗਤ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਸਾਡੀ ਫ਼ਿਲਮ ਹਿੰਦ ਦੀ ਚਾਦਰ -ਗੁਰੂ ਲਾਧੋ ਰੇ ਦੀ ਰਿਲੀਜ਼ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਦੇ ਮੁੜ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤੀ ਹੋਣ 'ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ-ਬੀਬੀ ਸੁਖਜੀਤ... ਅਗਲੀ ਖ਼ਬਰ ਕਾਂਗਰਸ ਪਾਰਟੀ ਨੇ ਜਾਤਾਂ-ਪਾਤਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕ ਹਿੱਤਾਂ ਲਈ ਫ਼ੈਸਲੇ ਲਏ ਹਨ-ਕਮਲਜੀਤ ਸਿੰਘ ਚੱਕ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।