ਟੱਲੇਵਾਲ, 20 ਨਵੰਬਰ (ਸੋਨੀ ਚੀਮਾ)-ਜਦੋਂ ਵੀ ਦੇਸ਼ ਅੰਦਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਰਾਜ ਸੱਤਾ 'ਤੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਤਾਂ ਪਾਰਟੀ ਵਲੋਂ ਲੋਕਾਂ ਲਈ ਜਾਤਾਂ-ਪਾਤਾਂ ਵਹਿਮਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕ ਹਿੱਤਾਂ ਲਈ ਫ਼ੈਸਲੇ ਲੈਂਦੇ ਦੇਖਿਆ ਗਿਆ ਹੈ | ਇਹ ਸ਼ਬਦ ਕਮਲਜੀਤ ਸਿੰਘ ਚੱਕ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਪੱਖੋਕੇ ਵਿਖੇ ਨੌਜਵਾਨ ਜਗਜੀਤ ਸਿੰਘ ਬਿੱਟੂ, ਦਰਸਾ ਕੁਰੇਸੀਆ ਦੇ ਗ੍ਰਹਿ ਵਿਖੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਉਪਰੰਤ ਆਖੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੇਂ ਗ਼ਰੀਬਾਂ ਨੂੰ ਰਾਸ਼ਨ ਵੰਡਣ ਦੀ ਸਕੀਮ ਤੋਂ ਇਲਾਵਾ ਸੈਂਕੜੇ ਅਜਿਹੀਆਂ ਸਕੀਮਾਂ ਲੋਕ ਹਿੱਤਾਂ ਲਈ ਆਈਆਂ | ਜਿਸ ਨੂੰ ਦੇਸ਼ ਅਤੇ ਸੂਬੇ ਦੇ ਲੋਕ ਯਾਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸੇ ਕਰ ਕੇ ਹਰ ਕੋਈ ਕਾਂਗਰਸ ਨੂੰ ਆਪਣੀ ਵੋਟ ਦੇ ਕੇ ਦੁਬਾਰਾ ਸੱਤਾ 'ਤੇ ਕਾਬਜ਼ ਕਰਨਾ ਚਾਹੁੰਦਾ ਹੈ ਤਾਂ ਜੋ ਪੰਜਾਬ ਅੰਦਰ ਵਿਕਾਸ ਦੀਆਂ ਝੜੀਆਂ ਲੱਗ ਸਕਣ | ਉਨ੍ਹਾਂ ਕਿਹਾ ਕਿ ਲੋਕਾਂ ਦੀ ਆਸਾਂ 'ਤੇ ਕਾਂਗਰਸ ਪੂਰੀ ਤਰ੍ਹਾਂ ਖਰੀ ਉੱਤਰੀ ਹੈ | ਇਸ ਲਈ ਆਉਂਦੀਆਂ ਸੰਮਤੀ ਅਤੇ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਵਲੋਂ ਰਿਕਾਰਡ ਜਿੱਤ ਦਰਜ ਕੀਤੀ ਜਾਵੇਗੀ | ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਚੀਮਾ, ਜਗਜੀਤ ਸਿੰਘ ਬਿੱਟੂ, ਰੂਪੀ ਸਿੰਘ ਠੇਕੇਦਾਰ, ਰਾਜ ਕੁਮਾਰ ਦੁਬਈ ਵਾਲੇ, ਚਰਨਜੀਤ ਸਿੰਘ, ਨਵੀ ਸਿੰਘ, ਗੁਰਦੀਪ ਸਿੰਘ, ਹੈਪੀ ਸਿੰਘ, ਧੱਤੂ ਸ਼ਰਮਾ, ਪਵਨਾ ਸਿੰਘ, ਬੂਟਾ ਸਿੰਘ, ਸਰਬਾ ਸਿੰਘ, ਬਿੱਲਾ ਸਿੰਘ, ਦੀਪਾ ਸਿੰਘ, ਰਾਏ ਸਟੂਡੀਓ, ਚੈਨਾ ਸਿੰਘ, ਸੀਪੂ ਸਿੰਘ ਤੋਂ ਇਲਾਵਾ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |