06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਏਅਰ ਇੰਡੀਆ ਦਾ ਸਰਵਰ ਦੇਸ਼ ਭਰ 'ਚ ਰਿਹਾ ਠੱਪ

ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਏਜੰਸੀ)-ਬੁੱਧਵਾਰ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ 'ਤੇ ਏਅਰ ਇੰਡੀਆ ਦਾ ਸਰਵਰ ਠੱਪ ਹੋ ਗਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸਰਵਰ ਡਾਊਨ ਹੋਣ ਕਰਕੇ, ਦਿੱਲੀ ਦੇ ਇੰਦਰਾ ਗਾਂਧੀ ਕÏਮਾਂਤਰੀ ਹਵਾਈ ਅੱਡੇ 'ਤੇ ਬੋਰਡਿੰਗ ਕਰਨ ਵਾਲੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਹਵਾਈ ਅੱਡੇ 'ਤੇ ਮÏਜੂਦ ਯਾਤਰੀਆਂ ਨੇ ਦੱਸਿਆ ਕਿ ਦੁਪਹਿਰ 3 ਵਜੇ ਤੋਂ ਹੀ ਟਰਮੀਨਲ-2 'ਤੇ ਸਰਵਰ 'ਚ ਸਮੱਸਿਆ ਆ ਰਹੀ ਸੀ | ਇਸ ਕਰਕੇ ਯਾਤਰੀਆਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਟੀ-2 ਤੋਂ ਜਾਣ ਵਾਲੇ ਯਾਤਰੀ ਪ੍ਰੇਸ਼ਾਨ ਹੋ ਕੇ ਇੱਧਰ-ਉੱਧਰ ਘੁੰਮਦੇ ਨਜ਼ਰ ਆਏ | ਹਵਾਈ ਅੱਡੇ 'ਤੇ ਮÏਜੂਦ ਯਾਤਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦਾ ਸਰਵਰ ਕੱਲ੍ਹ ਵੀ ਡਾਊਨ ਸੀ ਤੇ ਅੱਜ ਵੀ ਡਾਊਨ ਰਿਹਾ | ਹੈਰਾਨੀ ਦੀ ਗੱਲ ਹੈ ਕਿ ਏਅਰਲਾਈਨ ਨੇ ਸਰਵਰ ਸਮੱਸਿਆ ਬਾਰੇ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ | ਯਾਤਰੀਆਂ ਦਾ ਦਾਅਵਾ ਹੈ ਕਿ ਏਅਰਲਾਈਨ ਨੇ ਈਮੇਲਾਂ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ | ਹਵਾਈ ਅੱਡੇ 'ਤੇ ਕਈ ਉਡਾਣਾਂ ਦਾ ਸਮਾਂ ਅਚਾਨਕ ਬਦਲ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਵਾਧੂ ਸਮਾਂ ਉਡੀਕ ਕਰਨੀ ਪਈ |

ਪਿਛਲੀ ਖ਼ਬਰ ਏਅਰ ਇੰਡੀਆ ਜਨਵਰੀ ਤੋਂ ਦਿੱਲੀ-ਤਲ ਅਵੀਵ ਵਿਚਾਲੇ ਉਡਾਣਾਂ ਮੁੜ ਤੋਂ ਸ਼ੁਰੂ ਕਰੇਗੀ ਅਗਲੀ ਖ਼ਬਰ ਗਾਜ਼ੀਆਬਾਦ 'ਚ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਵੱਧ ਸ਼ੀਸ਼ੀਆਂ ਜ਼ਬਤ-8 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।