ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਸਵਦੇਸ਼ੀ ਰੱਖਿਆ ਤਕਨਾਲੋਜੀ ਦੇ ਖੇਤਰ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਭਾਰਤ ਦੇ ਸਵਦੇਸ਼ੀ ਤÏਰ 'ਤੇ ਵਿਕਸਤ ਹਲਕੇ ਟੈਂਕ ਜ਼ੋਰਾਵਰ ਨੇ ਨਾਗ-ਐਮਕੇ-99 ਐਂਟੀ-ਟੈਂਕ ਗਾਈਡਡ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ | ਇਹ ਟੈਂਕ ਡੀ.ਆਰ.ਡੀ.ਓ. ਵਲੋਂ ਡਿਜ਼ਾਈਨ ਤੇ ਵਿਕਸਤ ਕੀਤਾ ਗਿਆ ਹੈ ਤੇ ਲਾਰਸਨ ਐਂਡ ਟੂਬਰੋ ਦੁਆਰਾ ਨਿਰਮਿਤ ਕੀਤਾ ਗਿਆ ਸੀ | ਸਵਦੇਸ਼ੀ ਜ਼ੋਰਾਵਰ ਟੈਂਕ ਦੀ ਇਹ ਸਫ਼ਲਤਾ ਪਹਾੜੀ ਇਲਾਕਿਆਂ 'ਚ ਭਾਰਤੀ ਫ਼Ïਜ ਦੀ ਲੜਾਈ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ | ਇਸ ਪ੍ਰੀਖਣ ਦÏਰਾਨ ਸਾਰੇ ਪ੍ਰਦਰਸ਼ਨ ਮਾਪਦੰਡ ਪੂਰੇ ਕੀਤੇ ਗਏ, ਜਿਸ 'ਚ ਰੇਂਜ, ਟਾਪ-ਅਟੈਕ ਮੋਡ 'ਚ ਸੰਚਾਲਨ ਸਮਰੱਥਾ ਤੇ ਸ਼ੁੱਧਤਾ ਸ਼ਾਮਿਲ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ 'ਤੇ ਡੀ.ਆਰ.ਡੀ.ਓ. ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਇਕ ਅਜਿਹਾ ਕਦਮ ਹੈ, ਜੋ ਆਤਮਨਿਰਭਰ ਭਾਰਤ ਮੁਹਿੰਮ ਨੂੰ ਇਕ ਨਵੀਂ ਦਿਸ਼ਾ ਦਿੰਦਾ ਹੈ |