ਲੰਡਨ, 17 ਅਕਤੂਬਰ (ਪੀ.ਟੀ.ਆਈ.)-ਪੂਰਬੀ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਇਕ ਬਜ਼ੁਰਗ ਬਰਤਾਨਵੀ ਸਿੱਖ ਪੈਦਲ ਯਾਤਰੀ ਦੀ ਆਪਣੇ ਸਥਾਨਕ ਗੁਰਦੁਆਰੇ ਨੇੜੇ 'ਰੋਡ-ਸਵੀਪਰ' ਵਾਹਨ ਨਾਲ ਹੋਏ ਹਾਦਸੇ 'ਚ ਮੌਤ ਹੋ ਗਈ | ਜੋਗਿੰਦਰ ਸਿੰਘ (87) ਸ਼ਹਿਰ ਦੇ ਹੋਲੀ ਬੋਨਸ ਖੇਤਰ 'ਚ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ, ਜਿਥੇ ਉਹ ਸੰਸਥਾਪਕਾਂ 'ਚੋਂ ਇਕ ਤੇ ਉਪ ਪ੍ਰਧਾਨ ਵਜੋਂ ਰੋਜ਼ਾਨਾ ਆਉਣ-ਜਾਣਾ ਵਾਲਾ ਵਿਅਕਤੀ ਸੀ | ਲੈਸਟਰਸ਼ਾਇਰ ਪੁਲਿਸ ਨੂੰ ਘਟਨਾ ਸਥਾਨ 'ਤੇ ਬੁਲਾਇਆ ਗਿਆ ਤੇ ਈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਕੁਝ ਘੰਟਿਆਂ ਬਾਅਦ ਉਸ ਦੀ ਮÏਤ ਹੋ ਗਈ | ਇਕ 63 ਸਾਲਾ ਵਿਅਕਤੀ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਮÏਤ ਦਾ ਕਾਰਨ ਬਣਨ ਦੇ ਸ਼ੱਕ 'ਚ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਜਾਂਚ ਅਧੀਨ ਰਿਹਾਅ ਕਰ ਦਿੱਤਾ ਗਿਆ ਹੈ |