29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਝਾਰਖੰਡ ਹਾਈ ਕੋਰਟ ਨੇ 2 ਮਾਓਵਾਦੀਆਂ ਨੂੰ ਦਿੱਤੀ ਗਈ ਮÏਤ ਦੀ ਸਜ਼ਾ 'ਤੇ ਸੁਣਾਇਆ ਵੱਖ-ਵੱਖ ਫ਼ੈਸਲਾ

ਅਜੀਤ ਡੈਸਕ 21-07-2025
ਰਾਂਚੀ, 20 ਜੁਲਾਈ (ਏਜੰਸੀ)-ਝਾਰਖੰਡ ਹਾਈ ਕੋਰਟ ਦੇ ਇਕ ਡਿਵੀਜ਼ਨ ਬੈਂਚ ਨੇ 2013 'ਚ ਇਕ ਪੁਲਿਸ ਟੀਮ 'ਤੇ ਹੋਏ ਹਮਲੇ ਲਈ ਦੋ ਮਾਓਵਾਦੀਆਂ ਨੂੰ ਦਿੱਤੀ ਗਈ ਮÏਤ ਦੀ ਸਜ਼ਾ ਵਿਰੁੱਧ ਅਪੀਲਾਂ ਦੀ ਸੁਣਵਾਈ ਕਰਦੇ ਹੋਏ ਵੱਖ-ਵੱਖ ਫ਼ੈਸਲਾ ਸੁਣਾਇਆ, ਹਮਲੇ 'ਚ ਪਾਕੁਰ ਦੇ ਐਸ.ਪੀ. ਅਮਰਜੀਤ ਬਲਿਹਾਰ ਸਮੇਤ ਛੇ ਕਰਮਚਾਰੀ ਸ਼ਹੀਦ ਹੋ ਗਏ ਸਨ | ਜਸਟਿਸ ਰੋਂਗਨ ਮੁਖੋਪਾਧਿਆਏ ਦੋਸ਼ੀਆਂ ਨੂੰ ਬਰੀ ਕਰਨ ਦੇ ਹੱਕ 'ਚ ਸਨ, ਜਦੋਂ ਕਿ ਜਸਟਿਸ ਸੰਜੇ ਪ੍ਰਸਾਦ ਨੇ ਮÏਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ | ਹਾਈ ਕੋਰਟ ਪ੍ਰਵੀਰ ਮੁਰਮੂ ਉਰਫ਼ ਪ੍ਰਵੀਰ ਦਾ ਅਤੇ ਸੰਤਨ ਬਾਸਕੀ ਉਰਫ਼ ਤਾਲਾ ਦਾ ਦੁਆਰਾ ਦਾਇਰ ਇਕ ਅਪਰਾਧਿਕ ਅਪੀਲ ਦੀ ਸੁਣਵਾਈ ਕਰ ਰਹੀ ਸੀ | ਮਾਮਲੇ ਦੀ ਸੁਣਵਾਈ ਦੁਮਕਾ ਸੈਸ਼ਨ ਅਦਾਲਤ 'ਚ ਹੋਈ, ਜਿਸਨੇ 26 ਸਤੰਬਰ, 2018 ਨੂੰ ਦੋਸ਼ੀਆਂ ਨੂੰ ਮÏਤ ਦੀ ਸਜ਼ਾ ਸੁਣਾਈ ਸੀ | ਇਸ ਤੋਂ ਬਾਅਦ ਦੋਸ਼ੀਆਂ ਨੇ ਹਾਈ ਕੋਰਟ ਦੇ ਸਾਹਮਣੇ ਆਪਣੀਆਂ-ਆਪਣੀਆਂ ਅਪੀਲਾਂ ਦਾਇਰ ਕੀਤੀਆਂ |

ਪਿਛਲੀ ਖ਼ਬਰ ਪਾਕਿ 'ਚ ਰਾਖਵੀਂ ਸੀਟ 'ਤੇ ਗੁਰਪਾਲ ਸਿੰਘ ਅਫ਼ਰੀਦੀ ਨੇ ਚੁੱਕੀ ਸਹੁੰ ਅਗਲੀ ਖ਼ਬਰ ਟੋਏ ਵਿਚ ਡੁੱਬਣ ਕਾਰਨ 5 ਸਾਲਾ ਬੱਚੇ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।