29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਟੋਏ ਵਿਚ ਡੁੱਬਣ ਕਾਰਨ 5 ਸਾਲਾ ਬੱਚੇ ਦੀ ਮੌਤ

ਅਜੀਤ ਡੈਸਕ 21-07-2025

ਮਮਦੋਟ, 20 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਪਾਣੀ ਨਾਲ ਭਰੇ ਟੋਏ ਵਿਚ ਡੁੱਬਣ ਕਾਰਨ ਕਰੀਬ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਨਜ਼ਦੀਕ ਹੀ ਪਸ਼ੂਆਂ ਦੇ ਚਾਰੇ ਵਿਚ ਭਰਿਆ ਮੀਂਹ ਦਾ ਪਾਣੀ ਕਿਸਾਨ ਵਲੋਂ ਕੋਈ ਪੰਜ ਛੇ ਫੁੱਟ ਡੂੰਘਾ ਟੋਆ ਪੁੱਟ ਕੇ ਉਸ ਵਿਚ ਪਾਇਆ ਗਿਆ ਸੀ ਤਾਂ ਜੋ ਸਾਰਾ ਚਾਰਾ ਖ਼ਰਾਬ ਨਾ ਹੋਵੇ | ਟੋਆ ਪਿੰਡ ਦੇ ਰਿਹਾਇਸ਼ੀ ਇਲਾਕੇ ਦੇ ਨਜ਼ਦੀਕ ਹੋਣ ਕਾਰਨ ਦੁਪਹਿਰ ਵੇਲ ਜਦੋਂ ਪਰਿਵਾਰ ਸੁੱਤਾ ਪਿਆ ਸੀ ਤਾਂ 5 ਸਾਲਾਂ ਬੱਚਾ ਅਰਮਾਨ ਸਿੰਘ ਪੁੱਤਰ ਗੁਰਜੀਤ ਸਿੰਘ ਖੇਡਦੇ ਹੋਏ ਟੋਏ ਵਿਚ ਡਿਗ ਪਿਆ | ਜਿਸ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ | ਬੱਚੇ ਨੂੰ ਘਰ ਵਿਚ ਨਾਂ ਦੇਖ ਕੇ ਮਾਂ ਪਿਓ ਨੇ ਭਾਲ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਵਿਚ ਪਾਣੀਂ ਦੇ ਟੋਏ ਵਿਚੋਂ ਮਿਲਿਆ ਜੋ ਕਿ ਮਿ੍ਤਕ ਪਾਇਆ ਗਿਆ | ਇਸ ਘਟਨਾ ਨਾਲ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |

ਪਿਛਲੀ ਖ਼ਬਰ ਝਾਰਖੰਡ ਹਾਈ ਕੋਰਟ ਨੇ 2 ਮਾਓਵਾਦੀਆਂ ਨੂੰ ਦਿੱਤੀ ਗਈ ਮÏਤ ਦੀ ਸਜ਼ਾ 'ਤੇ ਸੁਣਾਇਆ ਵੱਖ-ਵੱਖ ਫ਼ੈਸਲਾ ਅਗਲੀ ਖ਼ਬਰ ਪੇਂਡੂ ਕਿਸਾਨਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਕਨਾਲੋਜੀ ਤੇ ਸਹੂਲਤਾਂ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀ ਲੋੜ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।