29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਾਕਿ 'ਚ ਰਾਖਵੀਂ ਸੀਟ 'ਤੇ ਗੁਰਪਾਲ ਸਿੰਘ ਅਫ਼ਰੀਦੀ ਨੇ ਚੁੱਕੀ ਸਹੁੰ

ਅਜੀਤ ਡੈਸਕ 21-07-2025

ਅੰਮਿ੍ਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਿਸ਼ਾਵਰ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਗਵਰਨਰ ਹਾਊਸ ਵਿਖੇ ਖ਼ੈਬਰ ਪਖਤੂਨਖਵਾ ਅਸੈਂਬਲੀ 'ਚ ਰਾਖਵੀਂਆਂ ਸੀਟਾਂ 'ਤੇ ਚੁਣੇ ਗਏ 25 ਮੈਂਬਰਾਂ ਨੂੰ ਸਹੁੰ ਚੁਕਾਈ ਗਈ | ਘੱਟ ਗਿਣਤੀ ਦੀਆਂ ਰਾਖਵੀਂਆਂ ਸੀਟਾਂ 'ਤੇ ਸਹੁੰ ਚੁੱਕਣ ਵਾਲਿਆਂ 'ਚ ਪਿਸ਼ਾਵਰੀ ਸਿੱਖ ਆਗੂ ਗੁਰਪਾਲ ਸਿੰਘ ਅਫ਼ਰੀਦੀ, ਸੁਰੇਸ਼ ਕੁਮਾਰ, ਬਿਹਾਰੀ ਲਾਲ ਤੇ ਅਸਕਰ ਪਰਵੇਜ਼ ਸ਼ਾਮਿਲ ਸਨ | ਹਾਲਾਂਕਿ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਸੂਬੇ ਦੀਆਂ 11 ਖਾਲੀ ਸੈਨੇਟ ਸੀਟਾਂ ਲਈ ਚੋਣ ਪ੍ਰਕਿਰਿਆ 'ਚ ਰੁਕਾਵਟ ਪਾਉਣ ਕਰਕੇ ਸੈਸ਼ਨ ਨੂੰ 24 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ | ਪਿਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਐੱਸ. ਐੱਮ. ਅਤੀਕ ਸ਼ਾਹ ਵਲੋਂ ਸਹੁੰ ਚੁੱਕ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਗਵਰਨਰ ਫ਼ੈਸਲ ਕਰੀਮ ਕੁੰਡੀ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਪਿਸ਼ਾਵਰ 'ਚ ਸਮਾਰੋਹ ਦੌਰਾਨ ਨਵੀਆਂ ਚੁਣੀਆਂ ਗਈਆਂ ਔਰਤਾਂ ਤੇ ਸੂਬਾਈ ਵਿਧਾਨ ਸਭਾ ਦੇ ਘੱਟ ਗਿਣਤੀ ਮੈਂਬਰਾਂ ਨੂੰ ਸਹੁੰ ਚੁਕਾਈ | ਪਿਸ਼ਾਵਰ ਤੋਂ ਇਸ ਬਾਰੇ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਨਵੇਂ ਨਿਯੁਕਤ ਕੀਤੇ ਗਏ ਐੱਮ. ਪੀ. ਏ. (ਮੈਂਬਰ ਪ੍ਰਵਿਨਸ਼ਲ ਅਸੈਂਬਲੀ) ਗੁਰਪਾਲ ਸਿੰਘ ਅਫ਼ਰੀਦੀ ਪੁੱਤਰ ਸੁਜਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਮੀਅਤ ਉਲੇਮਾ-ਏ-ਇਸਲਾਮ ਪਾਕਿਸਤਾਨ ਪਾਰਟੀ ਵਲੋਂ ਨਿਯੁਕਤ ਕੀਤਾ ਗਿਆ ਹੈ | ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਐੱਮ. ਪੀ. ਏ. ਬਣਾਏ ਜਾਣ ਵਾਲੇ ਗੁਰਪਾਲ ਸਿੰਘ ਦੂਜੇ ਪਾਕਿਸਤਾਨੀ ਸਿੱਖ ਹਨ, ਉਨ੍ਹਾਂ ਤੋਂ ਪਹਿਲਾਂ ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਵਲੋਂ ਰਮੇਸ਼ ਸਿੰਘ ਅਰੋੜਾ ਨੂੰ ਐੱਮ. ਪੀ. ਏ. ਨਿਯੁਕਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ |

ਪਿਛਲੀ ਖ਼ਬਰ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰੇਗਾ 'ਇੰਡੀਆ' ਗੱਠਜੋੜ-ਵੇਣੂਗੋਪਾਲ ਅਗਲੀ ਖ਼ਬਰ ਝਾਰਖੰਡ ਹਾਈ ਕੋਰਟ ਨੇ 2 ਮਾਓਵਾਦੀਆਂ ਨੂੰ ਦਿੱਤੀ ਗਈ ਮÏਤ ਦੀ ਸਜ਼ਾ 'ਤੇ ਸੁਣਾਇਆ ਵੱਖ-ਵੱਖ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।