ਅੰਮਿ੍ਤਸਰ, 17 ਜੁਲਾਈ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਈ ਵਰਿ੍ਹਆਂ ਤੋਂ ਯਾਤਰੀਆਂ ਲਈ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਬਹਾਲ ਕਰ ਦਿੱਤੀ ਗਈ ਹੈ | ਰੋਜ਼ਾਨਾ 45 ਮਿੰਟ ਤੱਕ ਦੀ ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਅਤੀ ਮਹੱਤਵਪੂਰਨ ਹੈ | ਹਵਾਬਾਜ਼ੀ ਵਿਸ਼ਲੇਸ਼ਕ ਤੇ ਫ਼ਲਾਈ ਅੰਮਿ੍ਤਸਰ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਹਵਾਈ ਅੱਡੇ 'ਤੇ ਮੁਫਤ ਵਾਈ-ਫਾਈ ਦੀ ਸਹੂਲਤ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਅਤੀ ਜ਼ਰੂਰੀ ਹੁੰਦੀ ਹੈ | ਫ਼ਲਾਈ ਅੰਮਿ੍ਤਸਰ ਦੇ ਕਨਵੀਨਰ (ਇੰਡੀਆ) ਤੇ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ 10 ਜੁਲਾਈ ਤੋਂ ਹਰ ਰੋਜ਼ 45 ਮਿੰਟ ਤੱਕ ਇਹ ਮੁਫ਼ਤ ਵਾਈ-ਫਾਈ ਸੁਵਿਧਾ ਅੰਮਿ੍ਤਸਰ ਏਅਰਪੋਰਟ 'ਤੇ ਆਉਣ ਜਾਣ ਵਾਲੇ ਯਾਤਰੀਆਂ ਲਈ ਹੁਣ ਉਪਲਬਧ ਹੋਵੇਗੀ |
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਵਾਈ-ਫਾਈ ਇੰਟਰਨੈੱਟ ਸੁਵਿਧਾ ਬਹਾਲ <br/>
ਸਮੀਪ ਸਿੰਘ ਗੁਮਟਾਲਾ ਤੇ ਸ੍ਰੀ ਯੋਗੇਸ਼ ਕਾਮਰਾ |<br/>
18-07-2025