09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਅੰਮਿ੍ਤਸਰ 'ਚ ਮੰਗਤਿਆਂ ਖਿਲਾਫ ਕਾਰਵਾਈ ਸ਼ੁਰੂ <br/>

ਨਿਊ ਅੰਮਿ੍ਤਸਰ ਗੋਲਡਨ ਗੇਟ ਵਿਖੇ ਭਿਖਾਰੀਆਂ ਨੂੰ ਫੜਨ ਮੌਕੇ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ <br/> 18-07-2025

ਅੰਮਿ੍ਤਸਰ/ ਸੁਲਤਾਨਵਿੰਡ, 17 ਜੁਲਾਈ (ਰੇਸ਼ਮ ਸਿੰਘ, ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਚੌਂਕਾਂ 'ਚ ਖੜੇ ਮੰਗਤਿਆਂ ਦੇ ਗਰੋਹ ਦੀਆਂ ਲਗਾਤਾਰ ਮਿਲ ਰਹੀਆਂ ਸੂਚਨਾਵਾਂ ਉਪਰੰਤ ਪ੍ਰਾਜੈਕਟ ਜੀਵਨਜੋਤ ਤਹਿਤ ਭਿਖਾਰੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਬੱਚਿਆਂ, ਔਰਤਾਂ ਤੇ ਕੁੜੀਆਂ ਸਮੇਤ ਭੀਖ ਮੰਗਣ ਵਾਲੇ ਲੋਕਾਂ ਨੂੰ ਅੱਜ ਬਾਲ ਸੁਰੱਖਿਆ ਵਿਭਾਗ ਦੀ ਕਮੇਟੀ ਤੇ ਪੁਲਿਸ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਡੀ.ਐੱਨ.ਏ. ਟੈਸਟ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਬੱਚਿਆਂ ਦੇ ਮਾਪੇ ਇਹ ਭਿਖਾਰੀ ਹੀ ਹਨ ਜਾਂ ਇਹ ਬੱਚੇ ਕਿਤਿਓਾ ਅਗਵਾ ਕੀਤੇ ਬੱਚੇ ਵੀ ਹੋ ਸਕਦੇ ਹਨ | ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਦੇਖਣ ਨੂੰ ੂ ਪ੍ਰਵਾਸੀ ਲਗਦੇ ਇਹ ਭਿਖਾਰੀ ਤੇ ਬੱਚੇ ਕਿਸ ਰਾਜ ਨਾਲ ਸੰਬੰਧਿਤ ਹਨ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਡੀ.ਸੀ. ਸ੍ਰੀਮਤੀ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ 'ਤੇ ਇਕ ਔਰਤ ਨੂੰ ਵੀ ਪੁਲਿਸ ਵਲੋਂ ਨਾਮਜਦ ਕੀਤਾ ਗਿਆ ਸੀ ਜਿਸ 'ਤੇ ਦੋਸ਼ ਸੀ ਕਿ ਇਕ ਔਰਤ ਇਨ੍ਹਾਂ ਬੱਚਿਆਂ ਨੂੰ ਆਟੋ ਰਾਹੀਂ ਚੌਂਕਾਂ 'ਚ ਛੱਡ ਜਾਂਦੀ ਹੈ ਤੇ ਰਾਤ ਨੂੰ ਮੰਗੇ ਪੈਸੇ ਖੁਦ ਇਕੱਠੇ ਕਰਕੇ ਆਪਣਾ ਕਾਰੋਬਾਰ ਚਲਾ ਰਹੀ ਸੀ ਤੇ ਬੱਚਿਆਂ ਕੁੜੀਆਂ ਤੇ ਔਰਤਾਂ ਦਾ ਸ਼ੋਸ਼ਣ ਕਰ ਰਹੀ ਹੈ | ਅੱਜ ਇਸੇ ਉਪਰੰਤ ਹੀ ਗੋਲਡਨ ਗੇਟ ਤੇ ਪੁਲ ਤਾਰਾਂ ਤੋਂ ਭਿਖਾਰੀਆਂ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਇਸ ਮੌਕੇ ਪੁਲਿਸ ਵਲੋਂ ਜ਼ਿਆਦਾਤਰ ਉਨ੍ਹਾਂ ਭਿਖਾਰੀਆਂ ਖਿਲਾਫ ਕਾਰਵਾਈ ਕੀਤੀ ਹੈ ਜੋ ਕਿ ਛੋਟੇ ਬੱਚਿਆਂ, ਕੁੜੀਆਂ ਆਦਿ ਨਾਲ ਮੰਗਣ ਦਾ ਕੰਮ ਕਰਦੇ ਹਨ ਜਿਨ੍ਹਾਂ 'ਤੇ ਸ਼ੱਕ ਹੈ ਕਿ ਇਨ੍ਹਾਂ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਪੜ੍ਹਨ ਲਿਖਣ ਦੀ ਉਮਰੇ ਇਨ੍ਹਾਂ ਤੋਂ ਭੀਖ ਮੰਗਣ ਦਾ ਕੰਮ ਲਿਆ ਜਾ ਰਿਹਾ ਹੈ | ਇਨ੍ਹਾਂ ਬੱਚਿਆਂ ਨੂੰ ਔਰਤਾਂ ਤੇ ਬੱਚਿਆਂ ਦੇ ਸੁਧਾਰ ਘਰ ਵਿਖੇ ਭੇਜਿਆ ਗਿਆ ਹੈ | ਇਹ ਕਾਰਵਾਈ ਹਾਲ ਦੀ ਘੜੀ ਗੁਰੂ ਨਗਰੀ ਤੋਂ ਸ਼ੁਰੂ ਕੀਤੀ ਗਈ ਹੈ ਪਰ ਪਤਾ ਚੱਲਿਆ ਹੈ ਕਿ ਇਹ ਮੁਹਿੰਮ ਸਾਰੇ ਸੂਬੇ 'ਚ ਹੀ ਚਲਾਈ ਜਾਵੇਗੀ | ਜ਼ਿਲ੍ਹਾ ਬਾਲ ਵਿਭਾਗ ਅਫਸਰ ਅੰਮਿ੍ਤਸਰ ਤਰੁਣਪ੍ਰੀਤ ਸਿੰੰਘ ਦੱਸਿਆ ਕਿ ਜੀਵਨਜੋਤ ਪ੍ਰਾਜੈਕਟ ਅਧੀਨ ਅੰਮਿ੍ਤਸਰ ਪ੍ਰਸ਼ਾਸਨ ਵਲੋਂ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਾਕਿਆਂ ਦੀਆਂ ਧਮਕੀਆਂ ਮੰਦਭਾਗਾ ਵਰਤਾਰਾ -ਜਥੇ. ਬਾਬਾ ਟੇਕ ਸਿੰਘ ਅਗਲੀ ਖ਼ਬਰ ਵਿਧਾਇਕਾ ਗਨੀਵ ਕੌਰ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।