01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦਲਿਤ ਸਮਾਜ ਨਾਲ ਸੰਬੰਧਿਤ ਗ੍ਰੰਥਾਂ ਨੂੰ ਬੇਅਦਬੀ ਸੰਬੰਧੀ ਕਾਨੂੰਨ ਤੋਂ ਬਾਹਰ ਰੱਖਣਾ ਮੰਦਭਾਗਾ - ਸਾਂਪਲਾ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਆਪਣੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਿੱਲ 'ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਐਕਟ, 2025' ਵਿਚ ਗੁਰੂ ਰਵਿਦਾਸ ਦੀ ਮੂਰਤੀ ਤੇ ਪਵਿੱਤਰ ਗ੍ਰੰਥ ਅੰਮਿ੍ਤਬਾਣੀ, ਭਗਵਾਨ ਵਾਲਮੀਕੀ ਦੀ ਮੂਰਤੀ, ਭਗਤ ਕਬੀਰ ਦੀ ਮੂਰਤੀ ਤੇ ਸੰਤ ਨਾਭਾ ਦਾਸ ਦੀਆਂ ਮੂਰਤੀ ਦੀ ਬੇਅਦਬੀ ਦੀ ਸਜ਼ਾ ਦੀ ਵਿਵਸਥਾ ਨਾ ਰੱਖ ਕੇ ਸਰਕਾਰ ਨੇ ਦਲਿਤ ਸਮਾਜ ਪ੍ਰਤੀ ਨਫ਼ਰਤ ਭਰੀ ਮਾਨਸਿਕਤਾ ਦਿਖਾਈ ਹੈ | ਉਨ੍ਹਾਂ ਨੇ ਸਰਕਾਰ ਨੂੰ ਆਗਾਹ ਕਰਦਿਆਂ ਕਿਹਾ ਕਿ ਜੇਕਰ 'ਆਪ' ਸਰਕਾਰ ਨੇ ਦਲਿਤ ਸਮਾਜ ਦੀਆਂ ਭਾਵਨਾਵਾਂ ਮੁਤਾਬਕ ਇਸ ਬਿੱਲ ਵਿਚ ਇਸ ਸਜ਼ਾ ਦੀ ਵਿਵਸਥਾ ਨੂੰ ਸ਼ਾਮਿਲ ਨਾ ਕੀਤਾ ਤਾਂ ਉਹ ਸੜਕਾਂ 'ਤੇ ਉੱਤਰ ਕੇ ਵਿਆਪਕ ਅੰਦੋਲਨ ਕਰਨਗੇ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਪੁਰਾਣੇ 'ਆਪ' ਆਗੂਆਂ ਨੇ ਠੋਕੀ ਟਿਕਟ ਲਈ ਦਾਅਵੇਦਾਰੀ ਅਗਲੀ ਖ਼ਬਰ ਸੈਨਿਕ ਸਕੂਲ ਵਿਚ ਚੱਲ ਰਹੀਆਂ ਕੌਮੀ ਪੱਧਰ ਦੀਆਂ ਖੇਡਾਂ ਦੌਰਾਨ ਅੱਜ ਹੋਏ ਸੱਭਿਆਚਾਰਕ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।