ਚੰਡੀਗੜ੍ਹ, 15 ਜੁਲਾਈ (ਪੀ.ਟੀ.ਆਈ)-ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਐਸ.ਯੂ.ਵੀ ਗੱਡੀ ਦੀ ਪਛਾਣ ਹੋ ਗਈ ਹੈ ਅਤੇ ਦੋਸ਼ੀ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸੀਸੀਟੀਵੀ ਫੁਟੇਜ ਤੋਂ ਵਾਹਨ ਦੀ ਪਛਾਣ ਕਰ ਲਈ ਹੈ | ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਪੰਜਾਬ ਵਿੱਚ ਰਜਿਸਟਰਡ ਟੋਇਟਾ ਫਾਰਚੂਨਰ ਗੱਡੀ ਹੈ | ਹਾਦਸੇ ਵਾਲੀ ਥਾਂ ਤੋਂ ਅਸੀਂ ਵਾਹਨ ਦੀ ਹੈੱਡਲਾਈਟ ਦੇ ਕੁਝ ਟੁਕੜੇ ਬਰਾਮਦ ਕੀਤੇ | ਇਸ ਤੋਂ ਬਾਅਦ ਅਸੀਂ ਵਾਹਨ ਨੂੰ ਲੱਭ ਲਿਆ | ਉਨ੍ਹਾਂ ਦੱਸਿਆ ਕਿ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਨੂੰ ਟਰੈਕ ਕਰਨ ਤੋਂ ਪਤਾ ਲੱਗਾ ਕਿ ਇਸ ਦੇ ਮਾਲਕ ਇੱਕ ਤੋਂ ਵੱਧ ਵਾਰ ਬਦਲ ਚੁੱਕੇ ਹਨ | ਹੁਣ ਸਾਡੀਆਂ ਟੀਮਾਂ ਜਲਦੀ ਹੀ ਦੋਸ਼ੀ ਡਰਾਈਵਰ ਨੂੰ ਫੜ ਲੈਣਗੀਆਂ ਅਤੇ ਵਾਹਨ ਨੂੰ ਬਰਾਮਦ ਕਰ ਲੈਣਗੀਆਂ | ਪੁਲਿਸ ਨੇ ਘਟਨਾ ਤੋਂ ਬਾਅਦ ਅਣਪਛਾਤੇ ਡਰਾਈਵਰ ਵਿਰੁੱਧ ਬੀਐਨਐਸ ਧਾਰਾ 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ) ਅਤੇ 105 (ਗੈਰ ਇਰਾਦਤਨ ਕਤਲ) ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਹੈ |