ਫ਼ਰੀਦਕੋਟ, 7 ਨਵੰਬਰ (ਸਤੀਸ਼ ਬਾਗ਼ੀ)-ਆਮ ਆਦਮੀ ਪਾਰਟੀ ਦੇ ਆਗੂ ਤੇ ਸਮਾਜ ਸੇਵੀ ਅਰਸ਼ ਸੱਚਰ ਨੇ ਦੱਸਿਆ ਕਿ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰੀ ਗਊਸ਼ਾਲਾ ਗੋਲੇਵਾਲਾ ਜ਼ਿਲ੍ਹਾ ਫ਼ਰੀਦਕੋਟ ਦੀ ਗਊਸ਼ਾਲਾ ਵਿਚ ਹੋ ਰਹੀਆਂ ਅਣਗਹਿਲੀਆਂ ਤੇ ਮਾੜੇ ਪ੍ਰਬੰਧਾਂ ਸਬੰਧੀ ਸ਼ਿਕਾਇਤ ਕੀਤੀ ਸੀ | ਮੁੱਖ ਮੰਤਰੀ ਦਫ਼ਤਰ ਪਾਸੋਂ ਇਸ ਸ਼ਿਕਾਇਤ ਦੀ ਕਾਪੀ ਪੰਜਾਬ ਗਊ ਸੇਵਾ ਕਮਿਸ਼ਨ ਨੂੰ ਪ੍ਰਾਪਤ ਹੋਣ 'ਤੇ, ਉਨ੍ਹਾਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਲਿਖਿਆ ਗਿਆ ਹੈ ਕਿ ਸਬੰਧਿਤ ਗਊਸ਼ਾਲਾ ਵਿਚ ਗਊਧੰਨ ਦੇ ਚੰਗੇ ਰੱਖ ਰਖਾਵ ਤੇ ਖਾਣ ਪੀਣ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਅਰਸ਼ ਸੱਚਰ ਸਮਾਜ ਸੇਵਕ ਵਲੋਂ ਦੱਸੇ ਅਨੁਸਾਰ ਹਾਲਾਤਾਂ ਦਾ ਜ਼ਾਇਜ਼ਾ ਲੈਣ ਉਪਰੰਤ ਪੁਸ਼ਟੀ ਹੋਣ 'ਤੇ, ਅਣਗਹਿਲੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਬਣਦੀ ਯੋਗ ਕਾਰਵਾਈ ਕਰਕੇ ਰਿਪੋਰਟ ਪੰਜਾਬ ਗਊ ਸੇਵਾ ਕਮਿਸ਼ਨ ਨੂੰ 10 ਦਿਨਾਂ ਵਿਚ ਭੇਜੀ ਜਾਵੇ |