ਕੋਟਕਪੂਰਾ, 7 ਨਵੰਬਰ (ਮੇਘਰਾਜ)-ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਵਾਂਦਰ ਜਟਾਣਾਂ ਵਿਖੇ ਸਵ: ਮਾਸਟਰ ਗੁਰਦੀਪ ਸਿੰਘ, ਮਾਤਾ ਭਗਵਾਨ ਕੌਰ ਅਤੇ ਰਤਿੰਦਰ ਪਾਲ ਸਿੰਘ ਬੰਟੀ ਸਰਾਂ ਦੀ ਨਿੱਘੀ ਯਾਦ ਵਿਚ ਸਨਮਾਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ 6ਵੀਂ ਤੋਂ 12ਵੀਂ ਤੱਕ ਦੇ 2023-24 ਅਤੇ 2024-25 ਸੈਸ਼ਨ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ 46 ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਦੀ ਪ੍ਰਧਾਨਗੀ ਗੁਰਚਰਨ ਸਿੰਘ ਸਰਾਂ ਰਿਟਾ: ਸੈਸ਼ਨ ਜੱਜ, ਰਜਿੰਦਰ ਸਿੰਘ ਸਰਾਂ ਸਾਬਕਾ ਤਹਿਸੀਲਦਾਰ, ਵਿਸਾਖਾ ਸਿੰਘ ਸਰਾਂ ਏ.ਐਫ.ਐਸ.ਓ, ਮਾਸਟਰ ਬਲਜਿੰਦਰ ਸਿੰਘ ਸਰਾਂ, ਹੀਰੇ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ ਅਤੇ ਵਿਸ਼ਵਾਸ਼ ਲਾਇਨਜ਼ ਕਲੱਬ ਦੇ ਪ੍ਰਧਾਨ ਹੈਡ ਮਾਸਟਰ ਕੁਲਵੰਤ ਸਿੰਘ ਨੇ ਕੀਤੀ | ਗੁਰਚਰਨ ਸਿੰਘ ਸਰਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ 'ਚ ਸਾਨੂੰ ਉਚੇ ਰੁਤਬੇ 'ਤੇ ਪੁੱਜਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈ | ਸਰਕਾਰੀ ਸਕੂਲਾਂ ਵਿਚ ਉਚ ਸਿੱਖਿਆ ਪ੍ਰਾਪਤ ਅਤੇ ਮਿਹਨਤੀ ਅਧਿਆਪਕ ਤੈਨਾਤ ਹਨ ਜੋ ਪੜ੍ਹਾਈ ਦੇ ਨਾਲ ਨਾਲ ਖ਼ੇਡਾਂ ਵਿਚ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ | ਅਸੀਂ ਸਾਰੇ ਭਰਾਵਾਂ ਨੇ ਇਸੇ ਸਕੂਲ ਵਿਚੋਂ ਹੀ ਸਿੱਖਿਆ ਪ੍ਰਾਪਤ ਕਰਕੇ ਉਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਹਾਂ | ਵਿਦਿਆਰਥੀਆਂ ਨੂੰ ਬੈਂਕ ਮੈਨੈਜਰ ਬਸੰਤ ਕੁਮਾਰ, ਹੀਰੇ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ, ਮਾਸਟਰ ਪਰਮਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਅੰਤ ਵਿਚ ਸਾਬਕਾ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਅਤੇ ਕਾਰਜਕਾਰੀ ਪਿ੍ੰਸੀਪਲ ਕਰਮਜੀਤ ਸਿੰਘ ਨੇ ਪਤਵੰਤੇ ਵਿਆਕਤੀਆਂ, ਅਧਿਆਪਕਾਂ, ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਸਰਪੰਚ ਕੌਰ ਸਿੰਘ, ਲਛਮਣ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗੋਪੀ, ਬਿੱਟਾ ਨਰੂਲਾ, ਕੈਪਟਨ ਜਰਨੈਲ ਸਿੰਘ ਮਾਨ, ਗੋਪਾਲ ਕਿ੍ਸ਼ਨ ਵੋਹਰਾ, ਗੁਰਦੀਪ ਸਿੰਘ ਮੇਨੈਜ਼ਰ, ਮਾਸਟਰ ਗੁਰਨੇਕ ਸਿੰਘ, ਸਤਨਾਮ ਸਿੰਘ ਖੱਬੂ, ਪ੍ਰੈਸ ਸਕੱਤਰ ਸੰਜੀਵ ਧੀਂਗੜਾ, ਹਰਬੰਸ ਭੋਲਾ, ਪਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਸਮੇਤ ਸਮੂਹ ਵਿਆਕਤੀ ਤੇ ਪਤਵੰਤੇ ਵਿਆਕਤੀ ਹਾਜ਼ਰ ਸਨ | ਸਟੇਜ਼ ਦਾ ਸੰਚਾਲਨ ਮਾਸਟਰ ਪਰਮਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ |