13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਿੰਡ ਗੁਰੂਸਰ ਦਾ ਕਿਸਾਨ ਹਰਦੀਪ ਸਿੰਘ ਖ਼ਾਲਸਾ ਹੋਰ ਕਿਸਾਨਾਂ ਲਈ ਬਣਿਆ ਰਾਹ ਦਸੇਰਾ

ਅਜੀਤ ਡੈਸਕ 06-11-2025
ਗਿੱਦੜਬਾਹਾ, 5 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਗੁਰੂਸਰ ਦਾ ਜਾਗਰੂਕ ਕਿਸਾਨ ਹਰਦੀਪ ਸਿੰਘ ਖ਼ਾਲਸਾ ਬੀਤੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਕਿਸਾਨਾਂ ਲਈ ਰਾਹ ਦਸੇਰਾ ਬਣ ਗਿਆ ਹੈ | ਹਰਦੀਪ ਸਿਘ ਖ਼ਾਲਸਾ ਨੇ ਦੱਸਿਆ ਕਿ ਫ਼ਸਲਾਂ ਦੇ ਵੱਧ ਝਾੜ ਲੈਣ ਦੀ ਹੌੜ ਵਿਚ ਲਗਾਤਾਰ ਜ਼ਿਆਦਾ ਰਸਾਇਣਿਕ ਖਾਦਾਂ ਪਾ ਕੇ ਅਸੀਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖ਼ਤਮ ਕਰ ਰਹੇ ਹਾਂ | ਇਥੇ ਹੀ ਬੱਸ ਨਹੀਂ, ਝੋਨੇ ਤੇ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵੀ ਜ਼ਮੀਨ ਦੀ ਉਪਰਲੀ ਸੱਤਾ 'ਤੇ ਮਿੱਤਰ ਕੀੜਿਆਂ ਨੂੰ ਨਸ਼ਟ ਕਰ ਰਹੇ ਹਾਂ | ਲਗਾਤਾਰ ਅਜਿਹਾ ਕਰਨ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਕਮਜ਼ੋਰ ਪੈ ਰਹੀ ਹੈ | ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ ਸਿਹਤ 'ਤੇ ਜੋ ਮਾੜਾ ਪ੍ਰਭਾਵ ਪੈ ਰਿਹਾ ਹੈ, ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ | ਹਰਦੀਪ ਸਿੰਘ ਖ਼ਾਲਸਾ ਦਾ ਕਹਿਣਾ ਸੀ ਕਿ ਉਹ ਬੀਤੇ ਤਿੰਨ ਸਾਲਾਂ ਤੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਇਸ ਨਾਲ ਕਣਕ ਦੇ ਝਾੜ ਵਿਚ ਕੋਈ ਫ਼ਰਕ ਨਹੀਂ ਪੈਂਦਾ, ਸਗੋਂ ਜ਼ਮੀਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ |
ਪਿਛਲੀ ਖ਼ਬਰ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਖ਼ੂਨਦਾਨ ਕੈਂਪ ਅਗਲੀ ਖ਼ਬਰ ਮਲੋਟ ਵਿਖੇ ਮੈਗਾ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।