ਗਿੱਦੜਬਾਹਾ, 5 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਐੱਮ.ਐੱਮ. ਡੀ.ਏ.ਵੀ. ਕਾਲਜ ਗਿੱਦੜਬਾਹਾ ਵਲੋਂ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਪਿੰ੍ਰਸੀਪਲ ਰਾਜੇਸ਼ ਮਹਾਜਨ, ਪ੍ਰੋਫ਼ੈਸਰ ਅੰਜਲੀ ਤੇ ਜਸਵਿੰਦਰ ਬਾਘਲਾ ਦੀ ਅਗਵਾਈ 'ਚ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਮਨਿੰਦਰਜੀਤ ਕੌਰ ਸਾਬਕਾ ਪਿੰੰ੍ਰਸੀਪਲ ਸ਼ਾਮਿਲ ਹੋਏ | ਮਰਹੂਮ ਰਘਬੀਰ ਸਿੰਘ ਦੇ ਬੇਟੇ ਦਿਨੇਸ਼ ਗਰਗ, ਦੀਪਕ ਗਰਗ ਤੇ ਸਮੂਹ ਪਰਿਵਾਰ ਤੋਂ ਇਲਾਵਾ ਬਲਕਾਰ ਸਿੰਘ ਮਾਨ, ਪਿੰ੍ਰਸੀਪਲ ਰਾਜੇਸ਼ ਮਹਾਜਨ ਤੇ ਕੁਲਵੰਤ ਸਿੰਘ ਮਾਨ ਨੇ ਸ਼ਮ੍ਹਾ ਰੌਸ਼ਨ ਕਰਕੇ ਕੈਂਪ ਦਾ ਉਦਘਾਟਨ ਕੀਤਾ | ਜਸਵਿੰਦਰ ਬਾਘਲਾ ਨੇ ਦੱਸਿਆ ਕਿ ਕਾਲਜ ਦੇ ਲੰਮਾ ਸਮਾਂ ਚੇਅਰਮੈਨ ਰਹੇ ਰਘਬੀਰ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਲਈ ਉਨ੍ਹਾਂ ਦੀ ਯਾਦ 'ਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ ਹੈ | ਅੱਜ ਐੱਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਵਿਚ ਵਿਦਿਆਰਥੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ 'ਚ 50 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ ਹੈ | ਸਟੇਜ ਦੀ ਭੂਮਿਕਾ ਡਾ. ਚੰਦਨ ਪ੍ਰਕਾਸ਼ ਨੇ ਨਿਭਾਈ | ਇਸ ਦੌਰਾਨ ਡਾ. ਰਾਜਿੰਦਰ ਸਿੰਘ ਪੁਰਬਾ, ਡਾ. ਭੁਪਿੰਦਰਪਾਲ ਸਿੰਘ ਬੇਦੀ, ਗੁਰਦਾਸ ਸਿੰਘ ਮਾਨ ਪਿੰ੍ਰਸੀਪਲ, ਬਬਲੂ ਜੁਨੇਜਾ, ਨਰਾਇਣ ਸਿੰਗਲਾ, ਵੀਨੂੰ ਗਰਗ, ਨੀਰਜ ਬਾਂਸਲ ਤੋਂ ਇਲਾਵਾ ਪ੍ਰੋਫ਼ੈਸਰ ਵੰਦਨਾ ਆਰ ਗਰਗ, ਸਤਮੇਲ ਕੌਰ, ਰਾਮ ਸ਼ਰਨ, ਸੰਦੀਪ ਸਿੰਘ, ਬਲਕਾਰ ਸਿੰਘ, ਰੋਮਨ ਕੁਮਾਰ, ਜਸਵਿੰਦਰ ਸਿੰਘ, ਮੈਡਮ ਮਿਊਰੀ, ਜਸਪ੍ਰੀਤ ਕੌਰ, ਹਰਦੀਪ ਕੌਰ, ਏਕਤਾ, ਸਾਰੀਤਾ, ਮੋਨਿਕਾ, ਰਿੰਕੂ ਆਦੀਵਾਲ ਅਤੇ ਰਵੀ ਕੁਮਾਰ ਹਾਜ਼ਰ ਸਨ |