ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਰਣਜੀਤ ਸਿੰਘ ਢਿੱਲੋਂ)-ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਅਤੇ ਭਾਈ ਅਪਮਿੰਦਰ ਸਿੰਘ ਦੇ ਭਣਵੱਈਏ ਤੇਜਿੰਦਰ ਸਿੰਘ ਗਿੱਲ ਰਿਟਾ. ਜਨਰਲ ਮੈਨੇਜਰ ਓ.ਐੱਨ.ਜੀ.ਸੀ. ਵਾਸੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਸਦੀਵੀ ਵਿਛੋੜਾ ਦੇ ਗਏ ਹਨ | ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਧਾਮ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਭਾਈ ਰਘੂਰਾਜ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਮਿ੍ਤਕ ਦੀ ਚਿਖਾ ਨੂੰ ਅਗਨੀ ਸਪੁੱਤਰਾਂ ਹਰਇੰਦਰ ਸਿੰਘ ਗਿੱਲ ਤੇ ਮਹਿਬੂਬ ਸਿੰਘ ਗਿੱਲ ਵਲੋਂ ਦਿੱਤੀ ਗਈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਵਲੋਂ ਤੇਜਿੰਦਰ ਸਿੰਘ ਗਿੱਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ, ਭਾਈ ਅਪਮਿੰਦਰ ਸਿੰਘ, ਭਾਈ ਰਾਹੁਲ ਸਿੰਘ ਸਿੱਧੂ, ਭਾਈ ਰਸਬੀਰ ਸਿੰਘ, ਹੋਰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਸੀਨੀਅਰ ਆਗੂ ਸੰਤ ਸਿੰਘ ਬਰਾੜ, ਚੌਧਰੀ ਦੌਲਤ ਰਾਮ ਸਿੰਘ ਥਿੰਦ, ਗੁਰਲਾਲ ਸਿੰਘ ਸੰਧੂ ਖੁੜੰਜ, ਰਾਜਨ ਸੇਤੀਆ, ਜਬਰਜੰਗ ਸਿੰਘ ਬਰਾੜ ਚੱਕ ਦੂਹੇਵਾਲਾ, ਕਿ੍ਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਪ੍ਰਧਾਨ ਨਗਰ ਕੌਂਸਲ, ਕਸ਼ਮੀਰ ਸਿੰਘ ਪ੍ਰਧਾਨ, ਭਾਈ ਦਵਿੰਦਰ ਸਿੰਘ ਚਹਿਲ, ਡਾ. ਸਤਪਾਲ ਸਿੰਘ ਵਾਲੀਆ, ਸ਼ਾਮਜੀਤ ਸਿੰਘ ਸੰਧੂ, ਨਵੂ ਸੰਧੂ ਖੁੜੰਜ, ਭਾਜਪਾ ਆਗੂ ਗੁਰਚਰਨ ਸਿੰਘ ਸੰਧੂ, ਅਸ਼ਵਨੀ ਗਿਰਧਰ, ਰਾਜੀਵ ਦਾਬੜਾ, ਰਵਿੰਦਰ ਕਟਾਰੀਆ, ਰਾਜ ਕੁਮਾਰ ਮੇਲੂ ਭਟੇਜਾ, ਮਿੰਕਲ ਬਜਾਜ, ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਨਛੱਤਰ ਸਿੰਘ ਸੰਧੂ, ਦਿਆਲ ਸਿੰਘ ਸੰਧੂ, ਵਰਿੰਦਰਪਾਲ ਸਿੰਘ ਗਲੋਰੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ ਸੋਥਾ, ਰਾਕੇਸ਼ ਕਥੂਰੀਆ, ਅਨਿਲ ਕਥੂਰੀਆ, ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਭਿੰਦਰ ਸ਼ਰਮਾ, ਅਸ਼ੀਰਵਾਦ ਕਲੱਬ ਦੇ ਪ੍ਰਧਾਨ ਬੂਟਾ ਰਾਮ ਕਮਰਾ, ਪਰਮਪਾਲ ਸਿੰਘ ਢਿੱਲੋਂ, ਚਰਨਜੀਤ ਸਿੰਘ ਢਿੱਲੋਂ, ਜਸਪਾਲ ਸਿੰਘ ਢਿੱਲੋਂ, ਸਤੀਸ਼ ਕਾਲਾ ਗਿਰਧਰ, ਨਿਰੰਜਨ ਸਿੰਘ ਰੱਖਰਾ, ਗੁਰਦੀਪ ਸਿੰਘ ਕੱਦੂ, ਸ਼ਿਵਰਾਜ ਸਿੰਘ ਚਹਿਲ, ਰਾਜ ਚਹਿਲ, ਦਵਿੰਦਰ ਸਿੰਘ ਗਿੱਲ ਬਰਕੰਦੀ, ਭੁਪਿੰਦਰ ਸਿੰਘ ਗਿੱਲ ਬਰਕੰਦੀ, ਤਰਸੇਮ ਗਿਰਧਰ, ਗੁਰਪਾਲ ਸਿੰਘ ਪਾਲੀ, ਜਸਵਿੰਦਰ ਸਿੰਘ ਫ਼ੱਤਣਵਾਲਾ, ਸੁਰਿੰਦਰ ਪਾਲ ਸਿੰਘ ਥਿੰਦ, ਸ਼ੇਰਬਾਜ ਸਿੰਘ ਬਰਾੜ, ਬਲਦੇਵ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਗੋਹਲਾ, ਗੁਰਮੀਤ ਸਿੰਘ, ਮਨਿੰਦਰ ਸਿੰਘ ਚੋਪੜਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ, ਸ਼ਹਿਰ ਅਤੇ ਇਲਾਕਾ ਵਾਸੀ ਹਾਜ਼ਰ ਸਨ |