ਸ੍ਰੀ ਮੁਕਤਸਰ ਸਾਹਿਬ, 5 ਨਵੰਬਰ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਆਗੂ ਮਨਦੀਪ ਸਿੰਘ ਮਨੀ ਭੰਗਚੜੀ ਦੇ ਦਿਹਾਂਤ 'ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਅਧਿਕਾਰੀਆਂ ਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਦੇ ਭਰਾ ਰਮਨਦੀਪ ਸਿੰਘ ਭੰਗਚੜੀ, ਪਿਤਾ ਜਗਸੀਰ ਸਿੰਘ ਪੂਨੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ, ਸੰਦੀਪ ਸਿੰਘ ਸੰਨੀ ਢਿੱਲੋਂ ਗਿੱਦੜਬਾਹਾ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਸੰਤ ਸਿੰਘ ਬਰਾੜ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਹਰਚਰਨ ਸਿੰਘ ਬਰਾੜ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਰਵਨੀਤ ਸਿੰਘ ਰਿੱਕੀ ਬਰਾੜ ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ, ਜਸਕਰਨ ਸਿੰਘ ਏ.ਡੀ.ਜੀ.ਪੀ., ਗੁਰਚਰਨ ਸਿੰਘ ਸੰਧੂ ਜਨਰਲ ਸਕੱਤਰ ਕਿਸਾਨ ਮੋਰਚਾ ਭਾਜਪਾ ਪੰਜਾਬ, ਕੁਲਦੀਪ ਸਿੰਘ ਭੰਗੇਵਾਲਾ ਸੀਨੀਅਰ ਆਗੂ ਭਾਜਪਾ, ਡਾਕਟਰ ਜੇ.ਐੱਸ. ਸੰਧੂ ਗੰਗਾਨਗਰ, ਸਾਜਿਦ ਖਾਨ ਹਨੂੰਮਾਨਗੜ੍ਹ, ਰਜਿੰਦਰ ਸਿੰਘ ਘੱਗਾ, ਡਾ. ਜਗਦੀਪ ਸਿੰਘ ਸੋਢੀ ਕਾਲਾ ਧੂਲਕੋਟ ਮੁਖੀ ਨਿਰੋਲ ਸੇਵਾ ਸੰਸਥਾ, ਗਗਨ ਚਹਿਲ, ਐਡਵੋਕੇਟ ਅਮਨਦੀਪ ਸਿੰਘ ਚਹਿਲ, ਸਨਬੀਰ ਸਿੰਘ ਸੋਨੂ ਬਰਾੜ, ਲਾਲੀ ਥਾਂਦੇਵਾਲਾ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾਖੇੜਾ, ਕੌਂਸਲਰ ਗੁਰਮੀਤ ਸਿੰਘ ਜੀਤਾ, ਸਾਬਕਾ ਕੌਂਸਲਰ ਮਨਿੰਦਰ ਸਿੰਘ ਮਹਿੰਦੀ, ਨਿਸ਼ਾਨ ਸਿੰਘ ਝਾੜੀਵਾਲਾ, ਕੰਵਰ ਗਿੱਲ ਮਲੋਟ, ਰੋਸ਼ਨੀਨ ਬਰਾੜ ਐਡਵੋਕੇਟ ਸੁਪਰੀਮ ਕੋਰਟ, ਅਮਰੀਕ ਸਿੰਘ ਚੀਮਾ, ਬਾਬਾ ਪ੍ਰੇਮ ਸਿੰਘ, ਰਜਿੰਦਰ ਗਰਗ ਗਿੱਦੜਬਾਹਾ, ਲੱਕੀ ਬਾਂਸਲ, ਅਨਮੋਲ ਸੇਠੀ ਆਦਿ ਨੇ ਮਨਦੀਪ ਸਿੰਘ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |