03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਚੰਦਭਾਨ ਦੇ ਜਾਨੀ ਪੱਤੀ ਦੀ 65-70 ਸਾਲ ਪੁਰਾਣੀ ਧਰਮਸ਼ਾਲਾ ਦਾ ਹਿੱਸਾ ਡਿੱਗਿਆ

ਅਜੀਤ ਡੈਸਕ 20-07-2025
ਜੈਤੋ, 19 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਪਿੰਡ ਚੰਦਭਾਨ ਦੇ ਜਾਨੀ ਪੱਤੀ ਦੀ 65-70 ਸਾਲ ਪੁਰਾਣੀ ਧਰਮਸ਼ਾਲਾ ਦਾ ਕਾਫੀ ਹਿੱਸਾ ਬੀਤੇ ਦਿਨੀਂ ਡਿੱਗਣ ਕਰਕੇ ਨੇੜਲੇ ਘਰਾਂ ਤੇ ਲੋਕਾਂ ਲਈ ਮੁਸ਼ਕਿਲਾਂ ਵਧ ਗਈਆਂ ਹਨ ਕਿਉਂਕਿ ਉਕਤ ਧਰਮਸ਼ਾਲਾ ਦੀ ਹਾਲਤ ਕਾਫ਼ੀ ਖਸਤਾ ਹੋਣ ਕਰਕੇ ਕਿਸੇ ਵੇਲੇ ਵੀ ਡਿੱਗ ਸਕਦੀ ਹੈ | ਇਸ ਧਰਮਸ਼ਾਲਾ ਦੀ ਇਕ-ਦੋ ਵਾਰ ਮੁਰੰਮਤ ਹੀ ਹੋਈ ਹੈ ਜਦ ਕਿ ਇਨ੍ਹਾਂ ਪੁਰਾਣੀ ਇਮਾਰਤ ਨੂੰ ਢਾਹ ਕੇ ਨਵੇਂ ਸਿਰੀਓ ਬਣਾਉਣ ਦੀ ਲੋੜ ਹੈ | ਪਿੰਡ ਦੇ ਗੁਰਮੀਤ ਸਿੰਘ, ਜਗਸੀਰ ਸਿੰਘ, ਹਰਬੰਸ ਸਿੰਘ, ਲਖਵੀਰ ਸਿੰਘ, ਡਾ. ਗੁਰਚਰਨ ਸਿੰਘ, ਡਾ. ਸ਼ਮਿੰਦਰ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਅਰਸ਼ਦੀਪ ਸਿੰਘ, ਨਮਨਦੀਪ ਸਿੰਘ, ਮਲਕੀਤ ਸਿੰਘ, ਬੋਹੜ ਸਿੰਘ ਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਧਰਮਸ਼ਾਲਾ ਦੇ ਇਕ ਕਮਰੇ 'ਚ ਲਾਈਬ੍ਰੇਰੀ ਹੁਣ ਵੀ ਚੱਲ ਰਹੀ ਹੈ, ਜਿਸ ਵਿਚ ਕਿਤਾਬਾਂ ਵੀ ਮੌਜੂਦ ਹਨ ਜਦ ਕਿ ਸਮੇਂ-ਸਮੇਂ ਪਿੰਡ ਦੀਆਂ ਜ਼ਰੂਰਤਾਂ ਲਈ ਧਰਮਸ਼ਾਲਾ ਨੂੰ ਵਰਤਿਆ ਜਾਂਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਧਰਮਸ਼ਾਲਾ ਲਈ ਕਿਸੇ ਵੀ ਸਰਕਾਰ ਵਲੋਂ ਗਰਾਂਟ ਨਾ ਦਿੱਤੇ ਜਾਣ ਕਰਕੇ ਇਸ ਦੀ ਦੁਰਦਿਸ਼ਾ ਦਿਨੋਂ ਦਿਨ ਵਿਗੜਦੀ ਗਈ ਹੈ ਤੇ ਹੁਣ ਡਿੱਗਣ ਦੇ ਕਿਨਾਰੇ 'ਤੇ ਹੈ | ਉਨ੍ਹਾਂ ਫ਼ਰੀਦਕੋਟ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੇ ਪੰਜਾਬ ਸਰਕਾਰ ਤੋਂ ਧਰਮਸ਼ਾਲਾ ਦੀ ਨਵੀਂ ਉਸਾਰੀ ਲਈ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਦੀ ਟੀਮ ਵਲੋਂ ਬਾਰਿਸ਼ ਪ੍ਰਭਾਵਿਤ ਖੇਤਰਾਂ ਦਾ ਦੌਰਾ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਦੀ ਮਹੀਨਾਵਾਰ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।