ਸਾਦਿਕ, 19 ਜੁਲਾਈ (ਆਰ. ਐਸ. ਧੁੰਨਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਸਾਦਿਕ ਦੀ ਮਹੀਨਾਵਾਰ ਬੈਠਕ ਬਲਾਕ ਪ੍ਰਧਾਨ ਡਾ. ਸੁਰਜੀਤ ਸਿੰਘ ਖੋਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ ਵੱਖ ਪਿੰਡਾਂ ਵਿਚ ਕੰਮ ਕਰਦੇ ਡਾਕਟਰ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਬੈਠਕ 'ਚ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਤੋਂ ਈ. ਐਨ. ਟੀ. ਦੇ ਮਾਹਿਰ ਡਾ. ਵਿਰਾਨੇਸ਼ ਏ. ਕੇੇ., ਦਿਲ ਦੇ ਰੋਗਾਂ ਦੇ ਮਾਹਿਰ ਡਾ. ਹਕੀਮ ਇਰਫ਼ਾਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਮੇਜਰ ਸਿੰਘ ਤੇ ਹਸਪਤਾਲ ਦੇ ਏਰੀਆ ਮੈਨੇਜਰ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬੈਠਕ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡਾਕਟਰਾਂ ਨੇ ਵੱਖ-ਵੱਖ ਬਿਮਾਰੀਆਂ ਤੇ ਉਨ੍ਹਾਂ ਦੇ ਲੱਛਣਾਂ ਸੰਬੰਧੀ ਮੁੱਢਲੀ ਸਿਹਤ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਏਰੀਆ ਮੈਨੇਜਰ ਨੇ ਹਸਪਤਾਲ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦੱਸਿਆ | ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਗੁਰਤੇਜ ਮਚਾਕੀ ਨੇ ਆਪਣੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਾਫ਼ ਸੁਥਰੀ ਪ੍ਰੈਕਟਿਸ ਕਰਨ ਤੇ ਪੇਂਡੂ ਲੋਕਾਂ ਨੂੰ ਵਧੀਆ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ | ਬਲਾਕ ਸਾਦਿਕ ਦੇ ਖਜ਼ਾਨਚੀ ਡਾ. ਜਗਰੂਪ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸੋਸੀਏਸ਼ਨ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਡਾ. ਇਕਬਾਲ ਸਿੰਘ ਗੋਲੇਵਾਲਾ, ਡਾ. ਬਸੰਤ ਸਿੰਘ, ਡਾ. ਭਾਰਤ ਭੂਸ਼ਣ, ਡਾ. ਗੁਰਮੀਤ ਸਿੰਘ, ਡਾ. ਪਿੰਕਾ ਸੰਧੂ, ਡਾ. ਗੁਰਸੇਵਕ ਸਿੰਘ ਬੀਹਲੇਵਾਲਾ, ਡਾ. ਧਰਮਪਾਲ ਸਿੰਘ, ਡਾ. ਪਰਮਜੀਤ ਸਿੰਘ, ਡਾ. ਤਰਸੇਮ ਸਿੰਘ, ਡਾ. ਹਮੀਰ ਸਿੰਘ, ਡਾ. ਟੇਕ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਰਣਜੀਤ ਸਿੰਘ, ਡਾ. ਦੀਸ਼ਾ ਸਿੰਘ ਸਾਦਿਕ, ਡਾ. ਬਿੱਟੂ ਸਿੰਘ, ਡਾ. ਸੁਖਦੀਪ ਸਿੰਘ, ਡਾ. ਜਸਕਰਨ ਸਿੰਘ, ਡਾ. ਜਗਬੀਰ ਸਿੰਘ, ਡਾ. ਛਿੰਦਰਪਾਲ ਸਿੰਘ, ਡਾ. ਪਵਨ ਕੁਮਾਰ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |