ਦੀਵਾਲੀ ਮਨਾਉਂਦਿਆਂ ਪ੍ਰੀਸ਼ਦ ਨੇ ਕੀਤਾ ਪਰਿਵਾਰ ਮਿਲਣ ਸਮਾਰੋਹ
ਕੋਟਕਪੂਰਾ, 1 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਅਗਰਵਾਲ ਭਵਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀ ਮੁੱਖ ਸ਼ਾਖ਼ਾ ਅਤੇ ਸਵਾਮੀ ਵਿਵੇਕਾਨੰਦ ਸ਼ਾਖ਼ਾ ਵਲੋਂ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਵਿਚ ਪਰਿਵਾਰ ਮਿਲਣ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਸ਼ਾਖ਼ਾ ਦੇ ਪ੍ਰਧਾਨ ਕਪਿਲ ਗੋਇਲ ਅਤੇ ਸਵਾਮੀ ਵਿਵੇਕਾਨੰਦ ਸ਼ਾਖ਼ਾ ਦੇ ਪ੍ਰਧਾਨ ਨਰੇਸ਼ ਗੋਇਲ ਨੇ ਕੀਤੀ।
ਭ
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਗਏ ਪਰਿਵਾਰ ਮਿਲਣ ਸਮਾਰੋਹ ਮੌਕੇ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ
02-11-2026
ਕੋਟਕਪੂਰਾ, 1 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਅਗਰਵਾਲ ਭਵਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀ ਮੁੱਖ ਸ਼ਾਖ਼ਾ ਅਤੇ ਸਵਾਮੀ ਵਿਵੇਕਾਨੰਦ ਸ਼ਾਖ਼ਾ ਵਲੋਂ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਵਿਚ ਪਰਿਵਾਰ ਮਿਲਣ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਸ਼ਾਖ਼ਾ ਦੇ ਪ੍ਰਧਾਨ ਕਪਿਲ ਗੋਇਲ ਅਤੇ ਸਵਾਮੀ ਵਿਵੇਕਾਨੰਦ ਸ਼ਾਖ਼ਾ ਦੇ ਪ੍ਰਧਾਨ ਨਰੇਸ਼ ਗੋਇਲ ਨੇ ਕੀਤੀ। ਸਮਾਰੋਹ ਵਿਚ ਪ੍ਰੀਸ਼ਦ ਦੇ ਸੂਬਾਈ ਸਲਾਹਕਾਰ ਨਰੇਸ਼ ਪਾਲ ਕਾਂਸਲ ਅਤੇ ਸੁਭਾਸ਼ ਗੋਇਲ ਸਮੇਤ ਦੋਵਾਂ ਸ਼ਾਖ਼ਾਵਾਂ ਦੇ ਸਰਪ੍ਰਸਤ ਟੀ.ਆਰ. ਅਰੋੜਾ, ਯਸ਼ ਅਗਰਵਾਲ, ਰਾਮਕੁਮਾਰ ਗਰਗ ਅਤੇ ਸੰਸਥਾ ਦੇ ਸੀਨੀਅਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੁੱਖ ਸ਼ਾਖ਼ਾ ਦੇ ਪ੍ਰਧਾਨ ਕਪਿਲ ਗੋਇਲ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੀਸ਼ਦ ਵਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਸਮਾਜ ਸੇਵੀ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ ਪ੍ਰੀਸ਼ਦ ਦੇ ਮੈਂਬਰਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਭਨਾਂ ਦ ਖ਼ੂਬ ਮਨੋਰੰਜਨ ਕੀਤਾ। ਸਮਾਰੋਹ ਦੌਰਾਨ ਮਨੋਰੰਜਕ ਖੇਡਾਂ ਅਤੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਦੇ ਨਾਲ-ਨਾਲ ਹੋਰ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਧਾਰਮਿਕ ਪ੍ਰਸ਼ਨੋਤਰੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸਹੀ ਜਵਾਬ ਦੇਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮ ਦਿੱਤੇ ਗਏ। ਪ੍ਰੀਸ਼ਦ ਵਿਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਬੱਚਿਆਂ ਨੇ ਆਤਿਸ਼ਬਾਜੀ ਕਰਕੇ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ। ਮੰਚ ਸੰਚਾਲਨ ਡਾ. ਆਰਚੀ ਗੋਇਲ ਅਤੇ ਜੋਤੀ ਗੋਇਲ ਨੇ ਕੀਤਾ। ਇਸ ਮੌਕੇ ਸਕੱਤਰ ਹਰੀਸ਼ ਬੱਤਰਾ, ਅਮਿਤ ਮਿੱਤਲ, ਨਰੇਸ਼ ਅਗਰਵਾਲ, ਕੁਲਭੂਸ਼ਣ ਕੌੜਾ, ਸੁਨੀਲ ਮਿੱਤਲ, ਰਾਜਿੰਦਰ ਸਿੰਘ ਸਰਾਂ, ਗੋਪਾਲ ਵੋਹਰਾ, ਪਵਨ ਸਪਰਾ, ਕੇ.ਕੇ. ਕਟਾਰੀਆ, ਦਿਨੇਸ਼ ਮਿੱਤਲ, ਡੈਨੀ, ਸੁਰਿੰਦਰ ਸਿੰਘ, ਪਵਨ ਗੋਇਲ, ਰਾਕੇਸ਼ ਗੋਇਲ ਅਤੇ ਨਵਦੀਪ ਕੱਕੜ ਹਾਜ਼ਰ ਸਨ।