17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 19-10-2025
ਜੈਤੋ, 18 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਵਲੋਂ ਜੈਤੋ ਦੇ ਵੱਖ-ਵੱਖ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਉੱਦਮ ਕਲੱਬ ਜੈਤੋ ਦੇ ਪ੍ਰੈੱਸ ਸਕੱਤਰ ਪ੍ਰਮੋਦ ਧੀਰ ਅਤੇ ਜਨਰਲ ਸੈਕਟਰੀ ਮਾਸਟਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਵਲੋਂ ਕਲੱਬ ਦੇ ਸਰਪ੍ਰਸਤ ਬਲਵਿੰਦਰ ਸਿੰਘ ਸੇਵਾ-ਮੁਕਤ ਫ਼ੂਡ ਸਪਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਗੁਰਜੰਗ ਸਿੰਘ ਸੇਵਾ ਮੁਕਤ ਵਣ ਵਿਭਾਗ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਜੈਤੋ, ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਜੈਤੋ, ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਜੈਤੋ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਅਤੇ ਚੁੰਨੀ ਲਾਲ ਸਚਦੇਵਾ ਡੀ. ਏ. ਵੀ. ਜੈਤੋ ਵਿਖੇ ਜਾ ਕੇ ਸਵੇਰ ਦੀ ਸਭਾ ਦੌਰਾਨ ਸੈਮੀਨਾਰ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਅਤੇ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਦੀਵਾਲੀ ਤਿਉਹਾਰ ਮੌਕੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਕਿਉਂਕਿ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਧਰਤੀ 'ਤੇ ਮਨੁੱਖੀ ਜੀਵਨ ਦਾ ਅਧਾਰ ਪੌਦੇ ਹਨ | ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਵਾਤਾਵਰਨ ਸਬੰਧੀ ਪ੍ਰਸ਼ਨ-ਉੱਤਰ ਮੁਕਾਬਲੇ ਵੀ ਕਰਵਾਏ ਅਤੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਰੁੱਖਾਂ ਸਬੰਧੀ ਜਾਗਰੂਕਤਾ ਸਮੱਗਰੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਕਾਰੀ ਕੰਨਿਆ ਸ. ਸ. ਸਕੂਲ ਦੇ ਪਿ੍ੰਸੀਪਲ ਸਿਕੰਦਰ ਸਿੰਘ, ਸਕੂਲ ਆਫ ਐਮੀਨੈਂਸ ਦੇ ਇੰਚਾਰਜ ਸ਼ਮਾ, ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕਾ ਪੂਜਾ ਬਾਂਸਲ ਤੇ ਸਮੂਹ ਸਟਾਫ਼, ਸਰਸਵਤੀ ਸਕੂਲ ਦੀ ਪਿ੍ੰਸੀਪਲ ਕੁਸਮ ਕਾਲੜਾ ਅਤੇ ਚੁੰਨੀ ਲਾਲ ਸੱਚਦੇਵਾ ਡੀ. ਏ. ਵੀ. ਪਬਲਿਕ ਸਕੂਲ ਜੈਤੋ ਦੇ ਪਿ੍ੰਸੀਪਲ ਜੋਤੀ ਸ਼ਰਮਾ ਅਤੇ ਸਮੂਹ ਸਟਾਫ਼ ਨੂੰ ਵੀ ਕਲੱਬ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਰੇ ਸਕੂਲਾਂ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ | ਇਸ ਮੌਕੇ ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਦੇ ਅਹੁਦੇਦਾਰ ਰੇਸ਼ਮ ਸਿੰਘ ਬਰਾੜ, ਭਿੰਦਰ ਬਰਾੜ, ਜਗਜੀਤ ਸਿੰਘ, ਜਗਦੇਵ ਸਿੰਘ ਢੱਲਾ, ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਹੇਮਰਾਜ ਚੋਪੜਾ, ਬਲਿਹਾਰ ਫਾਊਡੇਸ਼ਨ ਤੋਂ ਰਾਜਵਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਭੁੱਟੀਵਾਲਾ ਵਿਖੇ ਪਹਿਲਾ ਖੋ-ਖੋ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ ਬੱਚਿਆਂ ਦੇ ਦੀਵਾਲੀ ਸੰਬੰਧੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।