30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਪੁਲਿਸ ਵਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ <br/>

ਅਜੀਤ ਡੈਸਕ 19-07-2025
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਜੈਤੋ ਨੇ ਨਸ਼ੇ ਦੀ ਤਸਕਰੀ 'ਚ ਸ਼ਾਮਿਲ 1 ਦੋਸ਼ੀ ਨੂੰ ਅੱਧਾ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਜਾਣਕਾਰੀ ਅਰੁਣ ਮੁੰਡਣ ਡੀ. ਐਸ. ਪੀ. (ਇਨਵੈਸਟੀਗੇਸ਼ਨ) ਫ਼ਰੀਦਕੋਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਦੀ ਪਛਾਣ ਬੰਸੀ ਲਾਲ ਪੁੱਤਰ ਚੋਖਾ ਰਾਮ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ ਦੇ ਢਾਕੋ ਕੀ ਢਾਣੀ ਪਿੰਡ ਕਪਾਰੜਾ ਦਾ ਨਿਵਾਸੀ ਹੈ | ਉਨ੍ਹਾਂ ਦੱਸਿਆ ਕਿ ਥਾਣੇਦਾਰ ਗੁਰਲਾਲ ਸਿੰਘ ਇੰਚਾਰਜ ਸੀ. ਆਈ. ਏ. ਸਟਾਫ਼ ਜੈਤੋ ਪੁਲਿਸ ਪਾਰਟੀ ਸਮੇਤ ਇਲਾਕੇ ਦੀ ਗਸ਼ਤ ਦੌਰਾਨ ਪੁਲ ਸੂਆ ਬਠਿੰਡਾ ਰੋਡ ਜੈਤੈ ਵਿਖੇ ਮੌਜੂਦ ਸੀ ਤਾਂ ਦੋਸ਼ੀ ਬੰਸੀ ਲਾਲ ਜੋ ਕਿ ਕਾਲੇ ਰੰਗ ਦੀ ਕਿੱਟ ਬੈਗ ਫੜੀ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ਼ਕਦਮੀ ਹੋ ਤੁਰਿਆ | ਜਿਸ ਦੀ ਸ਼ੱਕ ਦੀ ਬਿਨਾਅ 'ਤੇ ਕਿੱਟ ਦੀ ਤਲਾਸ਼ੀ ਕੀਤੀ ਤਾਂ ਉਸ 'ਚੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ | ਇਸ ਸੰਬੰਧੀ ਥਾਣਾ ਜੈਤੋ ਵਿਖੇ ਐਨ. ਡੀ. ਪੀ. ਐਸ. ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 99 ਦਰਜ ਕੀਤਾ ਗਿਆ ਹੈ | ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਬਾਹਰਲੇ ਸੂਬੇ ਤੋਂ ਇਥੇ ਅਫ਼ੀਮ ਦੀ ਸਪਲਾਈ ਕਰਨ ਲਈ ਆਇਆ ਸੀ | ਪੁਲਿਸ ਵਲੋਂ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਟਰੱਕ ਤੇ ਬੋਲੈਰੋ ਵਿਚਕਾਰ ਟੱਕਰ, ਏ. ਜੀ. ਟੀ. ਐਫ. ਦੇ ਹੌਲਦਾਰ ਦੀ ਮੌਤ ਅਗਲੀ ਖ਼ਬਰ ਸਰਾਵਾਂ ਦਾ ਨੌਜਵਾਨ 38ਵੀਆਂ ਅੰਤਰਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਖ਼ੇਡਾਂ 'ਚ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।