30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਟਰੱਕ ਤੇ ਬੋਲੈਰੋ ਵਿਚਕਾਰ ਟੱਕਰ, ਏ. ਜੀ. ਟੀ. ਐਫ. ਦੇ ਹੌਲਦਾਰ ਦੀ ਮੌਤ

ਮਿ੍ਤਕ ਹੌਲਦਾਰ ਜਸਵਿੰਦਰ ਸਿੰਘ ਦੀ ਫਾਇਲ ਫੋਟੋ | <br/> 19-07-2025
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਪਿੰਡ ਢਿੱਲਵਾਂ ਕਲਾਂ ਨੇੜੇ ਇਕ ਬੋਲੈਰੋ ਕਾਰ ਤੇ ਇਕ ਟਰੱਕ ਵਿਚਕਾਰ ਹੋਈ ਟੱਕਰ 'ਚ ਬੋਲੈਰੋ ਸਵਾਰ ਪੰਜਾਬ ਪੁਲਿਸ ਦੇ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਇਕ ਹੌਲਦਾਰ ਦੀ ਮੌਤ ਹੋ ਗਈ, ਜਦ ਕਿ ਇਕ ਏ. ਐਸ. ਆਈ. ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਹਾਦਸੇ ਦੇ ਸਮੇਂ ਏ. ਜੀ. ਟੀ. ਐਫ. ਟੀਮ ਅੰਮਿ੍ਤਸਰ ਦਿਹਾਤੀ ਖੇਤਰ 'ਚ ਡਿਊਟੀ ਤੋਂ ਬਾਅਦ ਸਰਕਾਰੀ ਬੋਲੈਰੋ ਗੱਡੀ ਵਿਚ ਆਪਣੀ ਬਠਿੰਡਾ ਯੂਨਿਟ 'ਚ ਵਾਪਸ ਆ ਰਹੀ ਸੀ | ਮਿ੍ਤਕ ਦੀ ਪਛਾਣ ਹੌਲਦਾਰ (ਸੀ-1) ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਵੜਿੰਗ ਖੇੜਾ, ਮੁਕਤਸਰ ਦਾ ਰਹਿਣ ਵਾਲਾ ਸੀ ਅਤੇ ਇਸ ਮਾਮਲੇ 'ਚ ਜ਼ਖ਼ਮੀ ਏ. ਐਸ. ਆਈ. ਅਮਰੀਕ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਟਰੱਕ ਡਰਾਈਵਰ ਨਾਹਰ ਸਿੰਘ ਵਾਸੀ ਪਿੰਡ ਬਰਗਾੜੀ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਏ. ਜੀ. ਟੀ. ਐਫ. ਦੀ ਬਠਿੰਡਾ ਯੂਨਿਟ 'ਚ ਤਾਇਨਾਤ ਏ. ਐਸ. ਆਈ. ਅਮਰੀਕ ਸਿੰਘ ਆਪਣੇ ਦੋ ਸਾਥੀਆਂ ਹੌਲਦਾਰ ਜਸਵਿੰਦਰ ਸਿੰਘ ਤੇ ਹੌਲਦਾਰ ਰਾਜਵੀਰ ਸਿੰਘ ਨਾਲ ਅੰਮਿ੍ਤਸਰ ਦਿਹਾਤੀ ਖੇਤਰ 'ਚ ਡਿਊਟੀ ਤੋਂ ਬਾਅਦ ਇਕ ਸਰਕਾਰੀ ਬੋਲੈਰੋ ਗੱਡੀ 'ਚ ਬਠਿੰਡਾ ਵਾਪਸ ਆ ਰਹੇ ਸਨ | ਜਦੋਂ ਉਹ ਨੈਸ਼ਨਲ ਹਾਈਵੇਅ 'ਤੇ ਪਿੰਡ ਢਿਲਵਾਂ ਕਲਾ ਨੇੜੇ ਆਕਸਫੋਰਡ ਸਕੂਲ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਮਿਕਸਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਕਾਰ ਸੜਕ 'ਤੇ ਪਲਟ ਗਈ | ਹਾਦਸੇ ਸਮੇਂ ਹੌਲਦਾਰ ਰਾਜਵੀਰ ਸਿੰਘ ਗੱਡੀ ਚਲਾ ਰਿਹਾ ਸੀ ਜਦੋਂ ਕਿ ਏ. ਐਸ. ਆਈ. ਅਮਰੀਕ ਸਿੰਘ ਡਰਾਈਵਰ ਸੀਟ ਦੇ ਕੋਲ ਬੈਠਾ ਸੀ ਜਦ ਕਿ ਜਸਵਿੰਦਰ ਸਿੰਘ ਪਿਛਲੀ ਸੀਟ 'ਤੇ ਬੈਠਾ ਸੀ | ਭਾਵੇਂ ਇਸ ਹਾਦਸੇ 'ਚ ਤਿੰਨਾਂ ਨੂੰ ਸੱਟਾਂ ਲੱਗੀਆਂ ਸਨ, ਪਰ ਹੌਲਦਾਰ ਜਸਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਉਸ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਲਿਜਾਇਆ ਗਿਆ ਜਿਥੇ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਮਾਮਲੇ 'ਚ ਡੀ. ਐਸ. ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ ਏ. ਐਸ. ਆਈ. ਅਮਰੀਕ ਸਿੰਘ ਦੇ ਬਿਆਨ 'ਤੇ ਪੁਲਿਸ ਨੇ ਮਿਕਸਚਰ ਟਰੱਕ ਦੇ ਡਰਾਈਵਰ ਨਾਹਰ ਸਿੰਘ ਵਾਸੀ ਬਰਗਾੜੀ ਖ਼ਿਲਾਫ਼ ਸਦਰ ਥਾਣਾ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਦੋਵੇਂ ਵਹੀਕਲਾਂ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਿ੍ਤਕ ਹੌਲਦਾਰ ਜਸਵਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਫ਼ਰੀਡਮ ਫ਼ਾਈਟਰਜ਼ ਉੱਤਰਾਅਧਿਕਾਰੀ ਸੰਸਥਾ ਪੰਜਾਬ ਦੀ ਮੀਟਿੰਗ ਅੱਜ-ਅਹਿਲ ਅਗਲੀ ਖ਼ਬਰ ਪੁਲਿਸ ਵਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।