29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

9/11 ਮਾਮਲਾ ਮਾਮਲਾ: ਜੱਜ ਨੇ ਖਾਲਿਦ ਸ਼ੇਖ ਮੁਹੰਮਦ ਦੇ ਇਕਬਾਲੀਆ ਬਿਆਨ ਕੀਤੇ ਰੱਦ

ਨਿਊਯਾਰਕ, 29 ਅਗਸਤ (ਯੂ.ਐਨ.ਆਈ.)-ਅਮਰੀਕੀ ਫੌਜੀ ਅਦਾਲਤ ਨੇ 9/11 ਸਾਜ਼ਿਸ਼ ਦੇ ਮੁੱਖ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਵਲੋਂ 2007 ਵਿਚ ਐਫ.ਬੀ.ਆਈ. ਅਧਿਕਾਰੀਆਂ ਨੂੰ ਦਿੱਤੇ ਇਕਬਾਲੀਆ ਬਿਆਨਾਂ ਨੂੰ ਮੁਕੱਦਮੇ ਵਿਚ ਸਬੂਤ ਵਜੋਂ ਵਰਤਣ ’ਤੇ ਰੋਕ ਲਾ ਦਿੱਤੀ .....

ਅਜੀਤ ਡੈਸਕ 29-08-2026

ਨਿਊਯਾਰਕ, 29 ਅਗਸਤ (ਯੂ.ਐਨ.ਆਈ.)-ਅਮਰੀਕੀ ਫੌਜੀ ਅਦਾਲਤ ਨੇ 9/11 ਸਾਜ਼ਿਸ਼ ਦੇ ਮੁੱਖ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਵਲੋਂ 2007 ਵਿਚ ਐਫ.ਬੀ.ਆਈ. ਅਧਿਕਾਰੀਆਂ ਨੂੰ ਦਿੱਤੇ ਇਕਬਾਲੀਆ ਬਿਆਨਾਂ ਨੂੰ ਮੁਕੱਦਮੇ ਵਿਚ ਸਬੂਤ ਵਜੋਂ ਵਰਤਣ ’ਤੇ ਰੋਕ ਲਾ ਦਿੱਤੀ ਹੈ । ਫੌਜੀ ਜੱਜ ਲੈਫਟੀਨੈਂਟ ਕਰਨਲ ਮਾਈਕਲ ਨੇ ਕਿਹਾ ਕਿ ਇਹ ਬਿਆਨ ਪੂਰੀ ਤਰ੍ਹਾਂ ਆਪਣੀ ਇੱਛਾ ਨਾਲ ਨਹੀਂ ਦਿੱਤੇ ਗਏ । ਜੱਜ ਨੇ ਜਨਵਰੀ 2007 ਵਿੱਚ ਗੁਆਂਤਾਨਾਮੋ ਬੇ ਵਿੱਚ ਚਾਰ ਦਿਨਾਂ ਦੌਰਾਨ ਐਫ.ਬੀ.ਆਈ. ਵਲੋਂ ਕੀਤੀ ਪੁੱਛਗਿੱਛ ਦੇ ਬਿਆਨਾਂ ਨੂੰ ਅਦਾਲਤ ਵਿਚ ਕਬੂਲਯੋਗ ਨਹੀਂ ਮੰਨਿਆ । ਰਿਪੋਰਟਾਂ ਮੁਤਾਬਕ ਅਦਾਲਤ ਨੇ ਪਾਇਆ ਕਿ ਸੀ.ਆਈ.ਏ. ਦੀ ਹਿਰਾਸਤ ਦੌਰਾਨ ਮੁਹੰਮਦ ਨਾਲ ਕੀਤੇ ਗਏ ਸਖ਼ਤ ਪੁੱਛਗਿੱਛ ਤਰੀਕਿਆਂ ਦਾ ਉਸ ਦੀ ਮਾਨਸਿਕ ਸਥਿਤੀ ’ਤੇ ਲੰਬੇ ਸਮੇਂ ਤੱਕ ਪ੍ਰਭਾਵ ਰਿਹਾ । ਇਸ ਕਾਰਨ ਉਸ ਵਿਚ ਇਹ ਡਰ ਪੈਦਾ ਹੋ ਗਿਆ ਸੀ ਕਿ ਜੇਕਰ ਉਹ ਜਾਂਚਕਾਰਾਂ ਨਾਲ ਸਹਿਯੋਗ ਨਾ ਕਰੇ ਤਾਂ ਉਸ ਨਾਲ ਮੁੜ ਸਖ਼ਤ ਵਿਵਹਾਰ ਕੀਤਾ ਜਾ ਸਕਦਾ ਹੈ । ਮੁਹੰਮਦ ਨੂੰ ਮਾਰਚ 2003 ਵਿਚ ਪਾਕਿਸਤਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਇਸ ਤੋਂ ਬਾਅਦ ਉਸ ਨੂੰ ਸੀ.ਆਈ.ਏ. ਦੀਆਂ ਗੁਪਤ ਹਿਰਾਸਤੀ ਥਾਵਾਂ ’ਤੇ ਰੱਖਿਆ ਗਿਆ, ਜਿੱਥੇ ਉਸ ’ਤੇ ਵਾਟਰਬੋਰਡਿੰਗ ਸਮੇਤ ਕਈ ਸਖ਼ਤ ਪੁੱਛਗਿੱਛ ਤਰੀਕੇ ਵਰਤੇ ਗਏ । ਜੱਜ ਨੇ ਇਹ ਵੀ ਕਿਹਾ ਕਿ ਪੁੱਛਗਿੱਛ ਦੌਰਾਨ ਮੁਹੰਮਦ ਨੂੰ ਉਸ ਦੇ ਚੁੱਪ ਰਹਿਣ ਦੇ ਅਧਿਕਾਰ ਬਾਰੇ ਮਿਰਾਂਡਾ ਚਿਤਾਵਨੀ ਨਹੀਂ ਦਿੱਤੀ ਗਈ ਸੀ ਅਤੇ ਉਸ ਨੂੰ ਵਕੀਲ ਨਾਲ ਗੱਲ ਕਰਨ ਦੀ ਇਜਾਜ਼ਤ ਨਾ ਹੋਣ ਬਾਰੇ ਵੀ ਦੱਸਿਆ ਗਿਆ ਸੀ । 9/11 ਹਮਲਿਆਂ ਵਿਚ ਲਗਭਗ 3,000 ਲੋਕ ਮਾਰੇ ਗਏ ਸਨ।  ਮੁਹੰਮਦ ਅਤੇ ਤਿੰਨ ਹੋਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ 5 ਜੂਨ 2028 ਤੋਂ ਗੁਆਂਤਾਨਾਮੋ ਬੇ ਵਿਚ ਸ਼ੁਰੂ ਹੋਣੀ ਤੈਅ ਹੈ । ਸਰਕਾਰੀ ਵਕੀਲ ਰੀਅਰ ਐਡਮਿਰਲ ਐਰੋਨ ਸੀ. ਰੁਘ ਨੇ ਕਿਹਾ ਹੈ ਕਿ ਸਰਕਾਰ ਜਲਦ ਹੀ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਬਾਰੇ ਫ਼ੈਸਲਾ ਕਰੇਗੀ ।

ਪਿਛਲੀ ਖ਼ਬਰ ਪੈਟਰੋਲ ’ਚ ਈਥਾਨੌਲ ਸੰਬੰਧੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਕੱਲ੍ਹ ਅਗਲੀ ਖ਼ਬਰ ਮਮਤਾ ਬੈਨਰਜੀ ਖ਼ਿਲਾਫ਼ ਐਫ.ਆਈ.ਆਰ. ਦਰਜ