30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਰਾਵਾਂ ਦਾ ਨੌਜਵਾਨ 38ਵੀਆਂ ਅੰਤਰਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਖ਼ੇਡਾਂ 'ਚ ਜੇਤੂ <br/>

ਅਜੀਤ ਡੈਸਕ 19-07-2025
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਪਿੰਡ ਸਰਾਵਾਂ ਦੇ ਵਸਨੀਕ ਸੁਖਜਿੰਦਰ ਸਿੰਘ ਨੇ ਐਥਲੈਟਿਕਸ 'ਚ ਸ੍ਰੀਲੰਕਾ ਵਿਚ ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਖ਼ਿਡਾਰੀ ਸੁਖਜਿੰਦਰ ਸਿੰਘ ਪਿੰਡ ਵਾਪਸ ਆਇਆ ਤਾਂ ਪਿੰਡ ਵਾਸੀਆਂ ਵਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿੰਡ ਸਰਾਵਾਂ ਦੇ ਵਸਨੀਕ ਸੁਖਜਿੰਦਰ ਸਿੰਘ (ਲਵਲੀ ਸਰਾਵਾਂ) ਨੇ 5 ਤੇ 6 ਜੁਲਾਈ ਨੂੰ ਸ੍ਰੀਲੰਕਾ ਵਿਚ ਹੋਈਆਂ 38ਵੀਆਂ ਅੰਤਰਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਖੇਡਾਂ 'ਚ ਹਿੱਸਾ ਲਿਆ ਸੀ | ਇਨ੍ਹਾਂ ਖੇਡਾਂ 'ਚ ਹਿੱਸਾ ਲੈਂਦੇ ਹੋਏ, ਉਸ ਨੇ ਉਥੇ ਦੋ ਤਗਮੇ ਜਿੱਤੇ ਅਤੇ ਵਿਦੇਸ਼ਾਂ 'ਚ ਫ਼ਰੀਦਕੋਟ ਜ਼ਿਲ੍ਹੇ, ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ | ਸੁਖਜਿੰਦਰ ਸਿੰਘ ਨੇ ਸ਼ਾਟਪੁੱਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਤੇ ਹੈਮਰ ਥਰੋਅ ਈਵੈਂਟ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ | ਸੁਖਜਿੰਦਰ ਸਿੰਘ ਪਿਛਲੇ ਦਸ ਸਾਲਾਂ ਤੋਂ ਅਥਲੈਟਿਕਸ ਖੇਡ ਰਿਹਾ ਹੈ ਅਤੇ ਇਸ ਸਮੇਂ ਸਰਕਾਰੀ ਹਾਈ ਸਕੂਲ ਸਿਵੀਆਂ ਵਿਚ ਕੰਪਿਊਟਰ ਅਧਿਆਪਕ ਹੈ | ਸੁਖਜਿੰਦਰ ਸਿੰਘ ਹੁਣ ਤੱਕ ਰਾਜ ਤੇ ਰਾਸ਼ਟਰੀ ਪੱਧਰ 'ਤੇ ਅਥਲੈਟਿਕਸ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੋਏ ਲਗਪਗ 50 ਤਗਮੇ ਜਿੱਤ ਚੁੱਕਾ ਹੈ | ਇਨ੍ਹਾਂ 'ਚ ਸੋਨੇ, ਚਾਂਦੀ ਤੇ ਕਾਂਸੀ ਦੇ ਤਗਮੇ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਨਾ ਸਿਰਫ਼ ਖੁਦ ਖੇਡਾਂ ਵਿਚ ਬਹੁਤ ਸਰਗਰਮੀ ਨਾਲ ਹਿੱਸਾ ਲੈਂਦਾ ਹੈ ਬਲਕਿ ਪਿੰਡ ਦੇ ਨੌਜਵਾਨਾਂ ਨੂੰ ਖ਼ੇਡਾਂ ਨਾਲ ਵੀ ਜੋੜ ਰਿਹਾ ਹੈ | ਇਸ ਲਈ ਉਹ ਪਿੰਡ ਦੇ ਨੌਜਵਾਨਾਂ ਨੂੰ ਹਰ ਸਵੇਰ ਅਤੇ ਸ਼ਾਮ ਖੇਡਾਂ ਲਈ ਤਿਆਰ ਕਰਦਾ ਹੈ | ਪਿੰਡ ਸਰਾਵਾਂ ਦਾ ਨੌਜਵਾਨ ਸ਼ੋਸਲ ਮੀਡੀਆ 'ਤੇ ਵੀ ਫਿਟਨਸ ਸੰਬੰਧੀ ਕੋਚਿੰਗ ਤੇ ਫਿਟਨਸ ਵਾਲੀਆ ਵੀਡਿਓ ਸਾਝੀਆਂ ਕਰ ਕੇ ਫਿਟਨਸ ਲਈ ਪ੍ਰੇਰਿਤ ਕਰਦਾ ਹੈ | ਸੁਖਜਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਅਥਲੈਟਿਕਸ ਖੇਡ ਰਿਹਾ ਹੈ | ਉਸ ਦੇ ਦਾਦਾ ਪੰਜਾਬ ਪੁਲਿਸ ਵਿਚ ਸਨ ਤੇ ਇਕ ਪਹਿਲਵਾਨ ਸਨ | ਉਹ ਉਸ ਨੂੰ ਕੁਸ਼ਤੀ ਕਰਦੇ ਦੇਖ ਕੇ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਸ ਨੂੰ ਆਪਣਾ ਗੁਰੂ ਮੰਨ ਕੇ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਹ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਗਿਆ ਹੈ | ਉਸ ਦੇ ਮਾਤਾ-ਪਿਤਾ ਸਾਬਕਾ ਸਰਪੰਚ ਕੁਲਦੀਪ ਸਿੰਘ ਅਤੇ ਮੌਜੂਦਾ ਸਰਪੰਚ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ ਕਿ ਉਸ ਨੇ ਖੇਡਾਂ 'ਚ ਉਨ੍ਹਾਂ ਦੇ ਪਿੰਡ, ਪੰਜਾਬ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ |

ਪਿਛਲੀ ਖ਼ਬਰ ਪੁਲਿਸ ਵਲੋਂ ਅੱਧਾ ਕਿੱਲੋ ਅਫ਼ੀਮ ਸਮੇਤ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਗਿੰਦਰਜੀਤ ਸਿੰਘ ਸੇਖੋਂ ਆਬਜ਼ਰਵਰ ਤੇ ਰਣਜੀਤ ਸਿੰਘ ਬਰਾੜ ਭੋਲੂਵਾਲਾ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।