30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੀ . ਐੱਚ . ਸੀ . ਦੋਦਾ ਵਿਖੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ

ਦੋਦਾ, 29 ਅਗਸਤ (ਰਵੀਪਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ’ਤੇ ਸੀ. ਐੱਚ.

ਅਜੀਤ ਡੈਸਕ 30-08-2026
ਦੋਦਾ, 29 ਅਗਸਤ (ਰਵੀਪਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ’ਤੇ ਸੀ.ਐੱਚ.ਸੀ. ਦੋਦਾ ਵਿਖੇ ਸਮੂਹ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਮੰਤਰੀ ਵਲੋਂ ਮੀਟਿੰਗ ਨਾ ਕਰਨ ਸੰਬੰਧੀ ਕੀਤੇ ਗਏ ਟਵੀਟ ਦੀਆਂ ਕਾਪੀਆਂ ਫ਼ੂਕ ਕੇ ਆਪਣਾ ਰੋਸ ਜਤਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਮੀਟਿੰਗ ਕਰਨ ਦੀ ਬਜਾਏ, ਮੀਟਿੰਗ ਤੋਂ ਭੱਜ ਰਹੇ ਹਨ। ਇਸ ਕਾਰਨ ਸਮੁੱਚੇ ਮੁਲਾਜ਼ਮ ਵਰਗ ’ਚ ਸਰਕਾਰ ਤੇ ਮੁੱਖ ਮੰਤਰੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮ ਤੇ ਪੈਨਸ਼ਨਰ ਇਸ ਵੇਲੇ ਪੂਰੀ ਤਰ੍ਹਾਂ ਇਕਜੁੱਟ ਹਨ ਅਤੇ ਸਰਕਾਰ ਦੀਆਂ ਧਮਕੀਆਂ ਨਾਲ ਇਸ ਲਹਿਰ ਨੂੰ ਦਬਾਇਆ ਨਹੀਂ ਜਾ ਸਕਦਾ। ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਮੁਕੰਮਲ ਨਹੀਂ ਹੋ ਜਾਂਦੀਆਂ, ਸਰਕਾਰ ਖ਼ਿਲਾਫ਼ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸਾਂਝੇ ਫ਼ਰੰਟ ਵਲੋਂ 30 ਅਗਸਤ ਨੂੰ ਲੁਧਿਆਣਾ ਵਿਖੇ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਅਗਲੇ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿਚ ਸੁਖਵਿੰਦਰ ਸਿੰਘ ਦੋਦਾ (ਜ਼ਿਲ੍ਹਾ ਕਨਵੀਨਰ), ਧਰਮਿੰਦਰ ਸਿੰਘ (ਬਲਾਕ ਪ੍ਰਧਾਨ), ਗਗਨਦੀਪ ਸਿੰਘ ਕਲਰਕ, ਡਾਕਟਰ ਪੰਕਜ ਕੁਮਾਰ, ਡਾਕਟਰ ਹਰਪ੍ਰੀਤ ਸਿੰਘ, ਜਗਮੀਤ ਸਿੰਘ (ਜਨਰਲ ਸਕੱਤਰ), ਕਿਰਨ ਬਾਲਾ (ਨਰਸਿੰਗ ਸਿਸਟਰ), ਰਮਨਦੀਪ ਕੌਰ, ਅਰਵਿੰਦਰ ਕੌਰ (ਫਾਰਮੇਸੀ ਅਫ਼ਸਰ), ਮਨੀਤਾ ਰਾਣੀ (ਸਟਾਫ਼ ਨਰਸ), ਲਖਵਿੰਦਰ ਸਿੰਘ, ਮਨਸਿੰਦਰ ਸਿੰਘ, ਜਸਪਾਲ ਕੌਰ, ਰਾਣੀ, ਕਾਂਤਾ ਰਾਣੀ, ਸੁਖਵਿੰਦਰ ਕੌਰ, ਸੁਖਜੀਤ ਸਿੰਘ, ਕੁਲਦੀਪ ਸਿੰਘ, ਠਾਣਾ ਸਿੰਘ, ਰਸ਼ਪਾਲ ਕੌਰ, ਭਿੰਦਰ ਸਿੰਘ, ਸੁਖਪਾਲ ਸਿੰਘ, ਵੱਡੀ ਗਿਣਤੀ ਵਿਚ ਪੈਰਾ ਮੈਡੀਕਲ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ’ ਤੇ ਗੋਲੀਆਂ ਚਲਾਉਣ ਦੇ ਮਾਮਲੇ ’ ਚ ਪੁਲਿਸ ਵਲੋਂ 4 ਕਾਬੂ ਅਗਲੀ ਖ਼ਬਰ ਫੂਡ ਸੇਫ਼ਟੀ ਅਫ਼ਸਰ ਨੇ ਮਠਿਆਈਆਂ ਦੇ ਨਮੂਨੇ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।