29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਰਤੀ ਖਿਡਾਰੀਆਂ ਨੂੰ ਸ੍ਰੀਲੰਕਾ ਲੜੀ ਦੇ 48 ਘੰਟਿਆਂ ਦੇ ਅੰਦਰ ਲਾਜ਼ਮੀ ਫਿਟਨੈਸ ਟੈਸਟ ਲਈ ਬੁਲਾਇਆ

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਸ੍ਰੀਲੰਕਾ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਦੀ ਸਮਾਪਤੀ ਦੇ 48 ਘੰਟਿਆਂ ਦੇ ਅੰਦਰ, ਭਾਰਤੀ ਟੀਮ ਦੇ ਚੋਟੀ ਦੇ ਕੇਂਦਰੀ ਤੌਰ ’ਤੇ ਇਕਰਾਰਨਾਮੇ ਵਾਲੇ ਖਿਡਾਰੀ ਸਨਿਚਰਵਾਰ ਨੂੰ ਬੈਂਗਲੁਰੂ ਦੇ ‘ਸੈਂਟਰ ਆਫ਼ ਐਕਸੀਲੈਂਸ’ ਵਿਖੇ ਨਵੇਂ ਘਰੇਲੂ ...

ਅਜੀਤ ਡੈਸਕ 29-08-2026

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਸ੍ਰੀਲੰਕਾ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਦੀ ਸਮਾਪਤੀ ਦੇ 48 ਘੰਟਿਆਂ ਦੇ ਅੰਦਰ, ਭਾਰਤੀ ਟੀਮ ਦੇ ਚੋਟੀ ਦੇ ਕੇਂਦਰੀ ਤੌਰ ’ਤੇ ਇਕਰਾਰਨਾਮੇ ਵਾਲੇ ਖਿਡਾਰੀ ਸਨਿਚਰਵਾਰ ਨੂੰ ਬੈਂਗਲੁਰੂ ਦੇ ‘ਸੈਂਟਰ ਆਫ਼ ਐਕਸੀਲੈਂਸ’ ਵਿਖੇ ਨਵੇਂ ਘਰੇਲੂ ਸੀਜ਼ਨ ਤੋਂ ਪਹਿਲਾਂ ਫਿਟਨੈਸ ਟੈਸਟਾਂ ਲਈ ਪਹੁੰਚੇ। ਲਗਾਤਾਰ ਤਿੰਨ ਦਿਨ ਮੈਦਾਨ ’ਤੇ ਸਖ਼ਤ ਮਿਹਨਤ ਕਰਨ ਦੇ ਬਾਵਜੂਦ, ਟੈਸਟ ਟੀਮ ਦੇ ਕਈ ਨਿਯਮਤ ਖਿਡਾਰੀਆਂ ਨੇ ਅੱਠ ਮਹੀਨਿਆਂ ਦੇ ਵਿਅਸਤ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਫਿਟਨੈਸ ਮੁਲਾਂਕਣ ਵਿਚ ਹਿੱਸਾ ਲਿਆ। ਜੋ 2027 ਇੰਡੀਅਨ ਪ੍ਰੀਮੀਅਰ ਲੀਗ ਤੱਕ ਫੈਲਿਆ ਹੋਇਆ ਹੈ। ਫਿਟਨੈਸ ਮੁਲਾਂਕਣ ਦੌਰਾਨ ਪਸੀਨਾ ਵਹਾਉਂਦੇ ਹੋਏ ਖਿਡਾਰੀਆਂ ’ਚ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ, ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ, ਤੇ ਓਪਨਰ ਯਸ਼ਸਵੀ ਜੈਸਵਾਲ, ਟੀ-20 ਕਪਤਾਨ ਸ਼੍ਰੇਅਸ ਅਈਅਰ, ਛੋਟੇ ਫਾਰਮੈਟ ਦੇ ਮਾਹਿਰ ਰਿੰਕੂ ਸਿੰਘ ਤੇ ਸੰਜੂ ਸੈਮਸਨ, ਅਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰੁਤੁਰਾਜ ਗਾਇਕਵਾੜ ਸ਼ਾਮਲ ਸਨ। ਲਾਜ਼ਮੀ ਫਿਟਨੈਸ ਮੁਲਾਂਕਣ ਵਿਚ ‘ਬ੍ਰੋਂਕੋ ਟੈਸਟ’, ‘2-ਕਿਲੋਮੀਟਰ ਦੌੜ’, ‘ਯੋ-ਯੋ ਟੈਸਟ’, ਤੇ ਵਿਕਟਾਂ ਵਿਚਕਾਰ ਦੌੜਨ ਵਰਗੇ ਕ੍ਰਿਕਟ-ਵਿਸ਼ੇਸ਼ ਅਭਿਆਸ ਸ਼ਾਮਲ ਹਨ। ‘ਬ੍ਰੋਂਕੋ ਟੈਸਟ’ ਵਿਚ, ਕੋਨ ਸ਼ੁਰੂਆਤੀ ਬਿੰਦੂ (0 ਮੀਟਰ), 20 ਮੀਟਰ, 40 ਮੀਟਰ ਅਤੇ 60 ਮੀਟਰ ’ਤੇ ਰੱਖੇ ਜਾਂਦੇ ਹਨ। ਖਿਡਾਰੀਆਂ ਨੂੰ ਪੰਜ ਨਿਰੰਤਰ ਸੈੱਟਾਂ ’ਚ ਇਕ ਦੌੜ ਕ੍ਰਮ ਪੂਰੀ ਕਰਨੀ ਹੁੰਦੀ ਹੈ। ਇਸ ਵਿਚ ਪੰਜ ਮਿੰਟ ਤੇ 30 ਸਕਿੰਟਾਂ ਦੇ ਅੰਦਰ ਕੁੱਲ 1,200 ਮੀਟਰ ਦੀ ਦੂਰੀ ਪੂਰੀ ਕਰਨਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਅਤੇ ਨਿਤੀਸ਼ ਕੁਮਾਰ ਰੈੱਡੀ ਪੂਰੀ ਤਰ੍ਹਾਂ ਫਿੱਟ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਹੀ ਇਨ੍ਹਾਂ ਫਿਟਨੈਸ ਟੈਸਟਾਂ ਵਿੱਚ ਹਿੱਸਾ ਲੈਣਗੇ; ਇਹ ਖਿਡਾਰੀ ਇਸ ਸਮੇਂ ਸੱਟਾਂ ਤੋਂ ਠੀਕ ਹੋਣ ਲਈ ਪੁਨਰਵਾਸ ਤੋਂ ਗੁਜ਼ਰ ਰਹੇ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਇਸ ਮੁਲਾਂਕਣ ਤੋਂ ਇਸ ਸਮੇਂ ਛੋਟ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਨੇ ਸ੍ਰੀਲੰਕਾ ਵਿਰੁੱਧ ਲਗਾਤਾਰ 2 ਟੈਸਟ ਮੈਚਾਂ ਵਿਚ ਭਾਰੀ ਗੇਂਦਬਾਜ਼ੀ ਕੀਤੀ ਸੀ।

ਪਿਛਲੀ ਖ਼ਬਰ ਰੂਸ ਵਲੋਂ ਯੂਕਰੇਨ ’ਤੇ ਹਵਾਈ ਹਮਲੇ-37 ਮੌਤਾਂ ਅਗਲੀ ਖ਼ਬਰ ਵੇਲਾਵਨ ਸੇਂਥਿਲਕੁਮਾਰ ਨੇ ਬੁਡਾਪੈਸਟ ਓਪਨ ਸਕੁਐਸ਼ ਜਿੱਤਿਆ