30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਗਿੰਦਰਜੀਤ ਸਿੰਘ ਸੇਖੋਂ ਆਬਜ਼ਰਵਰ ਤੇ ਰਣਜੀਤ ਸਿੰਘ ਬਰਾੜ ਭੋਲੂਵਾਲਾ ਕੋਆਰਡੀਨੇਟਰ ਨਿਯੁਕਤ

ਅਜੀਤ ਡੈਸਕ 19-07-2025
ਫ਼ਰੀਦਕੋਟ, 18 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਗਿੰਦਰਜੀਤ ਸਿੰਘ ਸੇਖੋਂ ਨੂੰ ਫ਼ਿਰੋਜ਼ਪੁਰ ਦਿਹਾਤੀ ਐਸ. ਸੀ. ਤੇ ਹਲਕਾ ਗੁਰੂਹਰਸਹਾਏ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਤੇ ਐਮ. ਡੀ. ਲੇਬਰਫ਼ੈੱਡ ਪੰਜਾਬ ਰਣਜੀਤ ਸਿੰਘ ਬਰਾੜ ਭੋਲੂਵਾਲਾ ਨੂੰ ਹਲਕਾ ਜਲਾਲਾਬਾਦ (ਫ਼ਿਰੋਜ਼ਪੁਰ) ਦਾ ਕੋਆਡੀਨੇਟਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਦੋਹਾਂ ਨਿਯੁਕਤੀਆਂ 'ਤੇ ਫ਼ਰੀਦਕੋਟ ਦੇ ਕਾਂਗਰਸੀ ਆਗੂਆਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਆਪਣੀ ਨਿਯੁਕਤੀ 'ਤੇ ਗਿੰਦਰਜੀਤ ਸਿੰਘ ਸੇਖੋਂ ਤੇ ਰਣਜੀਤ ਸਿੰਘ ਬਰਾੜ ਭੋਲੂਵਾਲਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨਰਲ ਸਕੱਤਰ ਪੰਜਾਬ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਰਾਵਾਂ ਦਾ ਨੌਜਵਾਨ 38ਵੀਆਂ ਅੰਤਰਰਾਸ਼ਟਰੀ ਓਪਨ ਮਾਸਟਰਜ਼ ਅਥਲੈਟਿਕਸ ਖ਼ੇਡਾਂ 'ਚ ਜੇਤੂ <br/> ਅਗਲੀ ਖ਼ਬਰ ਪੰਜਾਬ ਸਰਕਾਰ ਘਰਾਂ 'ਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ 'ਚ ਫ਼ੇਲ੍ਹ-ਵਿੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।