19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨਰੇਗਾ ਕਾਮੇ 25 ਨੂੰ ਡੀ. ਸੀ. ਦਫ਼ਤਰਾਂ ਅੱਗੇ ਰੋਸ ਧਰਨੇ ਦੇਣਗੇ-ਕਾਮਰੇਡ ਗਦਾਈਆ

ਕਾਮਰੇਡ ਕਸ਼ਮੀਰ ਸਿੰਘ ਗਦਾਈਆ ਦੀ ਅਗਵਾਈ ਹੇਠ ਨਰੇਗਾ ਕਾਮੇ ਧਰਨੇ ਦਾ ਪੋਸਟਰ ਦਿਖਾਉਂਦੇ ਹੋਏ | ਅਜੀਤ ਤਸਵੀਰ <br/> 21-07-2025
ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਸਮੂਹ ਨਰੇਗਾ ਕਾਮੇਂ 25 ਜੁਲਾਈ ਨੂੰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਅਗਵਾਈ 'ਚ ਦੇਸ਼ ਦੀਆਂ ਮਜ਼ਦੂਰ ਵਿਰੋਧੀ ਸਰਕਾਰਾਂ ਖ਼ਿਲਾਫ਼ ਨਰੇਗਾ ਹੱਕ ਖੋਹਣ ਵਿਰੁੱਧ ਬੜੇ ਲੰਮੇ ਸਮੇਂ ਰੋਕੀਆਂ ਉਜ਼ਰਤਾਂ ਨਾ ਦੇਣ 'ਤੇ ਭਰਪੂਰ ਗ਼ੁੱਸੇ ਦਾ ਮੁਜ਼ਾਹਰਾ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਪਿੰਡ ਗਦਾਈਆ, ਗਲਵੱਟੀ, ਕਕਰਾਲਾ, ਤੁੰਗਾਂ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਅਫ਼ਸਰਸ਼ਾਹੀ ਵਲੋਂ ਨਰੇਗਾ ਹੱਕ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੀ ਬਜਾਏ ਪੇਂਡੂ ਕਿਰਤੀਆਂ ਲਈ ਰੋਟੀ ਦੇ ਇਸ ਨਿਗੂਣੇ ਜਿਹੇ ਹੱਕ ਨੂੰ ਖੋਹਣ ਦੀ ਤਿਆਰੀ ਕਰ ਰਹੀਆਂ ਹਨ, ਆਜ਼ਾਦੀ ਤੋਂ 58 ਸਾਲਾਂ ਬਾਅਦ ਨਰੇਗਾ 2005 ਨੇ ਪੇਂਡੂ ਕਾਮਿਆਂ ਨੂੰ 100 ਦਿਨ ਕੰਮ ਦੀ ਗਾਰੰਟੀ ਦਿੱਤੀ, ਦੇ ਬਾਵਜੂਦ ਹੁਣ ਸਮੇਂ ਦੀਆਂ ਸਰਕਾਰਾ ਬਹਾਨੇਬਾਜੀ ਨਾਲ ਨਰੇਗਾ ਹੱਕ ਮਾਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਸਰਕਾਰ ਤੋਂ ਮੰਗ ਕਰਦੀ ਹੈ ਕਿ ਹਰ ਖੇਤਰ 'ਚ ਵਧ ਰਹੇ ਮਸ਼ੀਨੀਕਰਨ ਨੂੰ ਧਿਆਨ 'ਚ ਰੱਖਦਿਆਂ ਕੰਮ ਦੇ ਦਿਨ 200 ਕੀਤੇ ਜਾਣ 'ਤੇ ਵਧਦੀ ਮਹਿੰਗਾਈ ਨੂੰ ਧਿਆਨ 'ਚ ਰੱਖਦਿਆਂ ਦਿਹਾੜੀ 1 ਹਜ਼ਾਰ ਰੁਪਏ ਕੀਤੀ ਜਾਵੇ, ਕਿਉਂਕਿ ਦੇਸ਼ ਦੀਆਂ ਟਰੇਡ ਯੂਨੀਅਨਾਂ ਕਾਮਿਆਂ ਲਈ ਮਹੀਨਾਵਾਰ ਵੇਤਨ 26 ਹਜ਼ਾਰ ਦੀ ਮੰਗ ਕਰ ਰਹੀਆਂ ਹਨ | ਨਰੇਗਾ ਕਾਮਿਆਂ ਦੇ ਆਗੂ ਨੇ ਕਿਹਾ ਕਿ ਇਨ੍ਹਾਂ ਮੁਸ਼ਕਿਲ ਦੇ ਹੱਲ ਲਈ ਨਰੇਗਾ ਕਾਮੇ ਸ਼ਾਂਤਮਈ ਢੰਗ ਨਾਲ 25 ਨੂੰ ਧਰਨੇ ਦੇਣਗੇ ਅਤੇ ਜੇਕਰ ਫਿਰ ਵੀ ਸਰਕਾਰਾਂ ਨੇ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਦੋਲਨ ਤਿੱਖਾ ਵੀ ਕਰ ਦਿੱਤਾ ਜਾਵੇਗਾ | ਇਨ੍ਹਾਂ ਮੀਟਿੰਗਾਂ ਨੂੰ ਨਰੇਗਾ ਕਾਮਿਆਂ ਦੇ ਆਗੂ ਸੁਖਦੇਵ ਸਿੰਘ ਮੌਲਾ, ਬਲਜੀਤ ਕੌਰ ਗਦਾਈਆ, ਬੱਗਾ ਸਿੰਘ ਗਲਵੱਟੀ, ਗਗਨਦੀਪ ਕੌਰ ਕਕਰਾਲਾ, ਸੀਤਾ ਸਿੰਘ ਕਕਰਾਲਾ, ਲੀਲੂ ਸਿੰਘ, ਜਗਤਾਰ ਸਿੰਘ ਨਾਣਾ, ਜਗਤਾਰ ਸਿੰਘ ਜੱਗੀ ਆਦਿ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਇਨਵੈਸਟੀਚਰ ਸਮਾਰੋਹ ਕਰਵਾਇਆ ਅਗਲੀ ਖ਼ਬਰ ਜੀ. ਬੀ. ਆਈ. ਸਕੂਲ 'ਚ ਦੋ ਦਿਨਾ ਗਣਿਤ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।