19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਇਨਵੈਸਟੀਚਰ ਸਮਾਰੋਹ ਕਰਵਾਇਆ

ਪਟਿਆਲਾ ਦੇ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿਖੇ ਕਰਵਾਏ ਪ੍ਰੋਗਰਾਮ ਦਾ ਦਿ੍ਸ਼ | ਅਜੀਤ ਤਸਵੀਰ <br/> 21-07-2025
ਪਟਿਆਲਾ, 20 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਕਾਲਰ ਫੀਲਡਜ ਪਬਲਿਕ ਸਕੂਲ ਵਿਚ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ ਕਰਵਾਈਆਂ ਗਈਆਂ | ਵਿਦਿਆਰਥੀਆਂ ਦੀ ਇਹ ਚੋਣ ਲੋਕਤੰਤਰੀ ਪ੍ਰਣਾਲੀ ਦੇ ਆਧਾਰ 'ਤੇ ਕੀਤੀ ਗਈ | ਪਹਿਲਾਂ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਵੱਖ-ਵੱਖ ਪੱਧਰਾਂ 'ਤੇ ਕੀਤੀ ਗਈ, ਜਿਸ ਵਿਚ ਅਧਿਆਪਕਾਂ ਵਲੋਂ ਪਿ੍ੰਸੀਪਲ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੀ ਸੋਚ, ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਆਦਿ ਗੁਣਾਂ ਨੂੰ ਪਰਖਿਆ ਗਿਆ | ਇਨ੍ਹਾਂ ਚੋਣਾਂ ਦੇ ਅਧਾਰ 'ਤੇ ਸਕਾਲਰ ਫੀਲਡਜ ਪਬਲਿਕ ਸਕੂਲ ਪਟਿਆਲਾ ਵਿਖੇ ਇਨਵੈਸਟੀਚਰ ਰਸਮ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਬੈਂਡ ਗਰੁੱਪ ਦੀ ਪ੍ਰਦਰਸ਼ਨੀ ਨਾਲ ਕੀਤੀ ਗਈ | ਸਕੂਲ ਦੀ ਪਿ੍ੰਸੀਪਲ ਚੰਦਨਦੀਪ ਕੌਰ, ਚੇਅਰਮੈਨ ਐਸ.ਐਸ. ਚੱਢਾ, ਡਾਇਰੈਕਟਰ ਐਸ.ਐਸ ਸੋਢੀ ਅਤੇ ਵਾਈਸ ਪਿ੍ੰਸੀਪਲ ਸ੍ਰੀਮਤੀ ਪੂਨਮ ਸਲਾਰੀਆ ਦੁਆਰਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਲੜਕਿਆਂ ਵਿਚੋਂ ਇਸ ਚੋਣ ਵਿਚ ਤਨਮਨ ਸਿੰਘ ਨੂੰ ਹੈੱਡ ਬੁਆਏ, ਜਸ਼ਨਪ੍ਰੀਤ ਸਿੰਘ ਨੂੰ ਵਾਈਸ ਹੈੱਡਬੁਆਏ ਅਤੇ ਭੂਮਿਕਾ ਨੂੰ ਹੈੱਡਗਰਲ ਅਤੇ ਗੁਰਲੀਨ ਕੌਰ ਨੂੰ ਵਾਈਸ ਹੈੱਡਗਰਲ ਚੁਣਿਆ ਗਿਆ | ਵੰਸ਼ ਮੁਖੜਾ ਅਤੇ ਹਰਨੂਰ ਕੌਰ ਨੂੰ ਗਤੀਵਿਧੀ ਇੰਚਾਰਜ ਚੁਣਿਆ ਗਿਆ | ਇਨ੍ਹਾਂ ਤੋਂ ਇਲਾਵਾ ਖੇਡਾਂ ਦੇ ਕਪਤਾਨ, ਹਾਊਸ ਕਪਤਾਨ, ਭਾਸ਼ਾ ਕਪਤਾਨ, ਅਨੁਸ਼ਾਸਨ ਕਪਤਾਨ ਆਦਿ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਗਈ |
ਪਿਛਲੀ ਖ਼ਬਰ ਸੰਗਰੂਰ ਰੈਲੀ ਵਿਚ ਮਿਡ-ਡੇ-ਮੀਲ ਵਰਕਰਾਂ ਵਲੋਂ ਸ਼ਾਮਿਲ ਹੋਣ ਦਾ ਫ਼ੈਸਲਾ ਅਗਲੀ ਖ਼ਬਰ ਨਰੇਗਾ ਕਾਮੇ 25 ਨੂੰ ਡੀ. ਸੀ. ਦਫ਼ਤਰਾਂ ਅੱਗੇ ਰੋਸ ਧਰਨੇ ਦੇਣਗੇ-ਕਾਮਰੇਡ ਗਦਾਈਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।