ਜ਼ਿਲ੍ਹੇ 'ਚ ਕੇਵਲ ਬਰਸਾਤੀ ਮੌਸਮ 'ਚ ਹੀ ਕਿਉਂ ਲਏ ਜਾਂਦੇ ਨੇ ਪਾਣੀ ਦੇ ਸੈਂਪਲ <br/>
ਅਜੀਤ ਡੈਸਕ
20-07-2025
ਡਿਊਟੀ 'ਚ ਕੁਤਾਹੀ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਹੋਵੇਗੀ ਕਾਰਵਾਈ :
-ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਿਲਹਾਲ ਤਾਂ ਪਟਿਆਲਾ ਦੇ ਵਿਚ ਸੰਬੰਧਿਤ ਵਿਭਾਗ ਸਰਗਰਮੀ ਨਾਲ ਗਲ ਕਰਦਿਆਂ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੀਆਂ ਆ ਰਹੀਆਂ ਤਰੁੱਟੀਆਂ ਨੂੰ ਹੱਲ ਕਰ ਰਿਹਾ ਹੈ | ਪਰੰਤੂ ਜੇਕਰ ਫੇਰ ਵੀ ਇਸ ਕੰਮ 'ਚ ਕਿਸੇ ਵੀ ਵਿਭਾਗ ਦੇ ਅਫ਼ਸਰ ਜਾਂ ਕਰਮਚਾਰੀ ਵਲੋਂ ਅਣਗਹਿਲੀ ਕੀਤੀ ਗਈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ |