ਤਰਸਿੱਕਾ, 19 ਨਵੰਬਰ (ਅਤਰ ਸਿੰਘ ਤਰਸਿੱਕਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਮਾਗਮ 'ਚ ਸ਼ਾਮਿਲ ਹੋਣ ਲਈ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਫੁੱਲਾਂ ਨਾਲ ਸਜਾਈ ਹੋਈ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ | ਇਹ ਨਗਰ ਕੀਰਤਨ ਅੱਜ ਬੇਗੇਵਾਲ ਨਜ਼ਦੀਕ ਮਜੀਠਾ ਤੋਂ ਸ਼ੁਰੂ ਹੋ ਕੇ ਕੱਥੂਨੰਗਲ, ਚਵਿੰਡਾ ਦੇਵੀ, ਭੀਲੋਵਾਲ, ਖਜਾਲਾ, ਤਰਸਿੱਕਾ, ਡੇਹਰੀਵਾਲ, ਬੇਰੀਆਂ ਵਾਲਾ, ਸੁਧਾਰ, ਕਾਲੇਕੇ ਤੋਂ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਿਆ |
ਸਾਰੇ ਰਸਤੇ ਦੇ ਪਿੰਡਾਂ ਵਲੋਂ ਇਸ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ | ਸਾਰੇ ਰਸਤੇ 'ਚ ਟਰੈਕਟਰ ਟਰਾਲੀਆਂ 'ਚ ਸੰਗਤਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕੀਤਾ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
ਅਜੀਤ ਡੈਸਕ
20-11-2025