ਅਜਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਖੇਤਰ ਵਿਚ ਭਾਰੀ ਹੜ੍ਹਾਂ ਕਾਰਨ ਹੋਈ ਤਬਾਹੀ ਕਰਕੇ ਬਹੁਤ ਹੀ ਵੱਡੇ ਸੰਕਟ ਦੀ ਘੜੀ ਵਿਚ ਜੂਝ ਰਹੇ ਲੋਕਾਂ ਨਾਲ ਉਨ੍ਹਾਂ ਦੀ ਸਹਾਇਤਾ ਕਰਨ ਵਿਚ ਸਿਆਸਤ ਨਾ ਕੀਤੀ ਜਾਵੇ | ਇਹ ਪ੍ਰਗਟਾਵਾ ਅੱਜ ਹਲਕਾ ਅਜਨਾਲਾ ਦੇ ਪਿੰਡ ਸੁਧਾਰ ਦੀ ਦਾਣਾ ਮੰਡੀ ਵਿਖੇ ਹੜ੍ਹ ਪੀੜਤ ਲੋਕਾਂ ਦੇ ਪਸ਼ੂਆਂ ਲਈ ਤੂੜੀ, ਚਾਰਾ ਆਦਿ ਦੀ ਸੇਵਾ ਕਰਨ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਤੇ ਹਲਕਾ ਅਜਨਾਲਾ ਦੇ ਇੰਚਾਰਜ ਸ. ਜੋਧ ਸਿੰਘ ਸਮਰਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਹੜ ਪੀੜਤ ਲੋਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਨੇ ਵੀ ਦਿਲ ਨਹੀਂ ਛੱਡਣਾ, ਪਸ਼ੂਆਂ ਵਾਸਤੇ ਖੁੱਲਾ ਚਾਰਾ, ਚੌਕਰ, ਹਰ ਚੀਜ਼ ਆਊਗੀ ਅਤੇ ਤੁਹਾਡੇ ਵਾਸਤੇ ਵੀ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿਆਂਗੇ | ਸਮਰਾ ਨੇ ਇਸ ਸੰਕਟ ਦੀ ਘੜੀ ਵਿੱਚ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਆ ਰਹੇ ਪੰਜਾਬ ਭਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰਾਸ਼ਨ ਸਮੱਗਰੀ ਦੇ ਨਾਲ-ਨਾਲ ਹੜ ਪੀੜਤ ਲੋਕਾਂ ਲਈ ਤਰਪਾਲਾਂ ਵੀ ਲੈ ਕੇ ਆਉਣ ਅਤੇ ਤਰਪਾਲਾਂ ਲੋਕਾਂ ਤੱਕ ਪਹੁੰਚਾਉਣ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜ਼ਰੂਰੀ ਦਵਾਈਆਂ ਦੇ ਨਾਲ-ਨਾਲ ਹਰ ਪਿੰਡ ਵਿਚ ਸੱਪ ਲੜਨ ਨਾਲ ਬਚਾਓ ਸੰਬੰਧੀ ਜ਼ਰੂਰੀ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਵੇ | ਇਸ ਮੌਕੇ ਸੁਖਦੇਵ ਸਿੰਘ ਸੁਧਾਰ, ਜਸਮੇਰ ਸਿੰਘ ਜੱਸੜ, ਗੁਰਲਾਲ ਸਿੰਘ ਵਿਛੋਆ, ਕੁਲਵੰਤ ਸਿੰਘ ਕੁਰਾਲੀਆਂ ਆਦਿ