26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਦੇ ਬੱਚੇ ਨੂੰ ਤਲਬੀਰ ਗਿੱਲ ਵਲੋਂ 1 ਲੱਖ ਦਾ ਚੈੱਕ ਭੇਟ <br/>

ਅਜੀਤ ਡੈਸਕ 01-09-2025
ਕੱਥੂਨੰਗਲ, 31 ਅਗਸਤ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਪਤਾਲਪੁਰੀ ਦਾ ਇਕ ਪਰਿਵਾਰ ਬੀਤੇ ਦਿਨੀਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਝੰਡੇ ਦੀ ਰਸਮ ਅਦਾ ਕਰਨ ਲਈ ਗਏ ਸਨ ਜਿਥੇ ਹਾਦਸੇ ਦੌਰਾਨ ਮਜੀਠਾ ਹਲਕੇ ਦੇ ਪਿੰਡ ਪਤਾਲਪੁਰੀ ਦੇ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਸੀ | ਬੀਤੇ ਦਿਨੀਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਮਦਦ ਕਰਨ ਦੇ ਦਿੱਤੇ ਭਰੋਸੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਤਲਬੀਰ ਸਿੰਘ ਗਿੱਲ ਅਤੇ ਐੱਸ.ਡੀ.ਐੱਮ. ਮਜੀਠਾ ਮੈਡਮ ਪਿਉਸ਼ਾ ਬੁਰੜਕ ਵਲੋਂ ਪੀੜਤ ਪਰਿਵਾਰ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਵਲੋਂ ਹੋਰ ਵੀ ਸੰਭਵ ਮਦਦ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਜਸਪਾਲ ਕੁਮਾਰ, ਧਰਮਪਾਲ, ਜੱਸੀ ਪਤਾਲਪੁਰੀ, ਪੰਚ ਵਿਸ਼ਾਲ, ਰੋਹਿਤ ਕੁਮਾਰ, ਰਾਜਵਿੰਦਰ ਸਿੰਘ ਰਾਜੂ, ਅਸੋਕ ਕੁਮਾਰ, ਸਰਪੰਚ ਜਤਿੰਦਰ ਸਿੰਘ ਤਲਵੰਡੀ ਦੌਸੰਧਾ ਸਿੰਘ, ਸਾਹਿਬ ਸਿੰਘ ਰੰਗੀਲਪੁਰ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਰੰਧਾਵਾ ਕੱਥੂਨੰਗਲ, ਹਰਜਿੰਦਰ ਸਿੰਘ ਕੱਥੂਨੰਗਲ ਖੁਰਦ, ਜਸਮੇਲ ਸਿੰਘ ਸੱਤਾ, ਸਾਬਕਾ ਸਰਪੰਚ ਸੋਨੀ ਰੰਧਾਵਾ ਕੱਥੂਨੰਗਲ , ਰਮਨਦੀਪ ਸਿੰਘ ਰਿੰਕਾ ਸਮੇਤ ਹੋਰ ਸ਼ਾਮਲ ਸਨ |

ਪਿਛਲੀ ਖ਼ਬਰ ਸਰੱਬਤ ਦਾ ਭਲਾ ਟਰੱਸਟ ਨੇ ਅਜਨਾਲਾ ਦੇ ਹੜ੍ਹ ਪੀੜਤਾਂ ਨੂੰ 20 ਟਨ ਪਸ਼ੂ-ਚਾਰਾ ਵੰਡਿਆ <br/> ਅਗਲੀ ਖ਼ਬਰ ਬਿਨਾਂ ਕਿਸੇ ਭੇਦਭਾਵ ਦੇ ਪੀੜਤਾਂ ਦੀ ਮਦਦ ਕੀਤੀ ਜਾਵੇ-ਜੋਧ ਸਿੰਘ ਸਮਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।