ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਪਿੰਡ ਹਰੀਆਂ ਦੇ ਅਕਾਲੀ ਵਰਕਰ ਦੀ ਮੌਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਮਜੀਠਾ, 1 ਨਵੰਬਰ (ਮਨਿੰਦਰ ਸਿੰਘ ਸੋਖੀ)-ਇਥੋਂ ਨਾਲ ਲਗਦੇ ਪਿੰਡ ਹਰੀਆਂ ਦੇ ਵਸਨੀਕ ਅਕਾਲੀ ਵਰਕਰ ਹਰਵੰਤ ਸਿੰਘ ਦੀ ਪਿਛਲੇ ਦਿਨੀਂ ਅਚਾਨਕ ਮੌਤ ਹੋ ਗਈ ਸੀ। ਜਿਸ ਤੇ ਹਰਵੰਤ ਸਿੰਘ ਦੀ ਪਤਨੀ ਸਤਨਾਮ ਕੌਰ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਹਲਕਾ ਵਿਧਾਇਕਾ ਗਨੀਵ ਕੌਰ ਮਜੀਠੀਆ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਸਤਨਾਮ ਕੌਰ ਨਾਲ ਅਫਸੋਸ ਜ਼ਾਹਿਰ ਕੀਤਾ ਅਤੇ ਹਰਵੰਤ ਸਿੰਘ ਦੀ ਮੌਤ ਨਾਲ ਪਰਿਵਾਰ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਡਾ ਘਾਟਾ ਦੱਸਿਆ।
ਅਜੀਤ ਡੈਸਕ
02-11-2026