26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕੀ ਬੋਰਡ ਵਲੋਂ ਪੰਜਾਬ ਦੇ ਹੜ੍ਹ ਪੀੜਿਤਾਂ ਲਈ ਰਾਸ਼ਨ ਦੇ ਦੋ ਟਰੱਕ ਰਵਾਨਾ <br/>

ਅਜੀਤ ਡੈਸਕ 01-09-2025
ਹਰਸਾ ਛੀਨਾ, 31 ਅਗਸਤ (ਕੜਿਆਲ)-ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅੰਦਰ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸਿੱਖ ਧਰਮ ਦੇ ਪੰਜਵੇਂ ਤਖਤ ਸੱਚਖੰਡ ਸ਼੍ਰੀ ਹਜੂਰ ਅਬਿਚਲ ਨਗਰ ਸਾਹਿਬ ਨੰਦੇੜ ਦੇ ਪ੍ਰਬੰਧਕੀ ਬੋਰਡ ਵਲੋਂ ਹੜ੍ਹ ਪੀੜਿਤਾਂ ਲਈ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਰਵਾਨਾ ਕੀਤੀਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਖਤ ਸਚਖੰਡ ਬੋਰਡ ਨੰਦੇੜ ਦੇ ਮੈਂਬਰ ਅਤੇ ਨੌਜਵਾਨ ਆਗੂ ਮਨਪ੍ਰੀਤ ਸਿੰਘ ਕੁੰਜੀ ਵਾਲਿਆਂ ਦੱਸਿਆ ਕਿ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੋਰਡ ਵਲੋਂ ਜਿਥੇ ਦੋ ਟਰੱਕ ਰਾਸ਼ਨ ਦੇ ਰਵਾਨਾ ਕੀਤੇ ਗਏ ਉਥੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਉੱਚ ਸਿੱਖਿਆ ਪ੍ਰਾਪਤ ਡਾਕਟਰਾਂ ਦੀ ਟੀਮ ਅਤੇ ਦਵਾਈਆਂ ਸਮੇਤ ਇਕ ਐਂਬੂਲੈਂਸ ਅਤੇ 40 ਤੋਂ ਵੱਧ ਬੋਰਡ ਦੇ ਕਰਮਚਾਰੀਆਂ ਨੂੰ ਰਵਿੰਦਰ ਸਿੰਘ ਕਪੂਰ ਦੀ ਅਗਵਾਈ ਹੇਠ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਵਾਨਾ ਕੀਤਾ ਗਿਆ | ਰਾਹਤ ਸਮੱਗਰੀ ਨੂੰ ਤਖਤ ਸੱਚਖੰਡ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਪੰਜਾਬ ਲਈ ਰਵਾਨਾ ਕੀਤਾ ਗਿਆ | ਬੋਰਡ ਅਧਿਕਾਰੀਆਂ ਵਲੋਂ ਪੰਜਾਬ ਦੇ ਹੜ੍ਹ ਪੀੜਿਤਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਹੜ੍ਹ ਪੀੜਿਤਾਂ ਲਈ ਲੰਗਰ, ਦਵਾਈਆਂ, ਕੱਪੜੇ ਅਤੇ ਪਾਣੀ ਮੁਹੱਈਆ ਕਰਵਾਏ ਜਾਣ ਦਾ ਭਰੋਸਾ ਪ੍ਰਗਟਾਇਆ | ਇਸ ਸਮੇਂ ਬੋਰਡ ਚੇਅਰਮੈਨ ਡਾ. ਵਿਜੈਸਤਬੀਰ ਸਿੰਘ, ਸੁਪਰਡੈਂਟ ਗੁਰਬਚਨ ਸਿੰਘ, ਮੈਂਬਰ ਮਨਪ੍ਰੀਤ ਸਿੰਘ ਕੁੰਜੀਵਾਲੇ, ਰਵਿੰਦਰ ਸਿੰਘ ਬੁੰਗਈ, ਗੁਰਮੀਤ ਸਿੰਘ ਮਹਾਜਨ, ਮਨਿੰਦਰ ਸਿੰਘ ਰਾਮਗੜੀਆ, ਰਣਜੀਤ ਸਿੰਘ ਗਿੱਲ, ਗੁਰਦੀਪ ਸਿੰਘ ਸੰਧੂ, ਬਾਦਲ ਸਿੰਘ ਮਹਾਜਨ, ਅਮਰਦੀਪ ਸਿੰਘ ਹਾਂਡੀ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਬਿਨਾਂ ਕਿਸੇ ਭੇਦਭਾਵ ਦੇ ਪੀੜਤਾਂ ਦੀ ਮਦਦ ਕੀਤੀ ਜਾਵੇ-ਜੋਧ ਸਿੰਘ ਸਮਰਾ <br/> ਅਗਲੀ ਖ਼ਬਰ ਭਾਰੀ ਬਾਰਿਸ਼ ਕਾਰਨ ਗੁੱਜਰਾਂ ਦੇ ਡੇਰੇ ਪਾਣੀ ਵਿਚ ਡੁੱਬੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।