13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਚੰਡੀਗੜ੍ਹ ਨਿਗਮ ਹਾਊਸ ਦੀ ਅਹਿਮ ਮੀਟਿੰਗ 'ਚ ਮੁੜ ਉੱਠੇਗਾ 24x7 ਪਾਣੀ ਸਪਲਾਈ ਦਾ ਮੁੱਦਾ

ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਸ਼ਹਿਰ 'ਚ 24 ਘੰਟੇ ਪੀਣ ਯੋਗ ਪਾਣੀ ਸਪਲਾਈ ਦੇ ਪ੍ਰਸਤਾਵ ਨੂੰ ਲੈ ਕੇ ਨਗਰ ਨਿਗਮ ਦੀ ਸਿਆਸਤ ਇਕ ਵਾਰ ਫਿਰ ਗਰਮ ਹੋਣ ਦੇ ਆਸਾਰ ਬਣ ਗਏ ਹਨ | 28 ਨਵੰਬਰ ਨੂੰ ਹੋਈ ਨਿਗਮ ਹਾਊਸ ਮੀਟਿੰਗ ਦੌਰਾਨ ਇਸ ਮੁੱਦੇ 'ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਨਾਲ-ਨਾਲ ਭਾਜਪਾ ਦੇ ਕਈ ਕੌਂਸਲਰਾਂ ਵਲੋਂ ਵੀ ਸਖ਼ਤ ਵਿਰੋਧ ਜਤਾਇਆ ਗਿਆ ਸੀ | ਵਿਆਪਕ ਵਿਰੋਧ ਦੇ ਚੱਲਦਿਆਂ ਉਸ ਸਮੇਂ 24x7 ਪਾਣੀ ਸਪਲਾਈ ਸੰਬੰਧੀ ਪ੍ਰਸਤਾਵ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | ਨਿਗਮ ਦੇ ਸੂਤਰਾਂ ਮੁਤਾਬਕ ਹੁਣ 30 ਦਸੰਬਰ ਨੂੰ ਹੋਣ ਜਾ ਰਹੀ ਨਗਰ ਨਿਗਮ ਦੀ ਅਹਿਮ ਮੀਟਿੰਗ ਦੌਰਾਨ ਇਸ ਪ੍ਰਸਤਾਵ ਨੂੰ ਇਕ ਵਾਰ ਫਿਰ ਚਰਚਾ ਲਈ ਲਿਆਂਦਾ ਜਾ ਰਿਹਾ ਹੈ | ਮੀਟਿੰਗ ਲਈ ਜਾਰੀ ਕੀਤੇ ਗਏ ਪ੍ਰਸਤਾਵਾਂ 'ਚ ਸ਼ਹਿਰ 'ਚ 24 ਘੰਟੇ ਪਾਣੀ ਸਪਲਾਈ ਯੋਜਨਾ ਨੂੰ ਲਾਗੂ ਕਰਨ ਦੇ ਵੱਖ-ਵੱਖ ਵਿਕਲਪਾਂ 'ਤੇ ਵਿਚਾਰ-ਵਟਾਂਦਰਾ ਸ਼ਾਮਿਲ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ 28 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਕੌਂਸਲਰਾਂ ਨੇ ਇਸ ਯੋਜਨਾ ਨਾਲ ਜੁੜੇ ਵਿੱਤੀ ਬੋਝ, ਪਾਣੀ ਦੇ ਰੇਟ ਵਧਣ ਦੇ ਖ਼ਤਰੇ ਅਤੇ ਨਿੱਜੀ ਕੰਪਨੀਆਂ ਦੀ ਭੂਮਿਕਾ 'ਤੇ ਸਵਾਲ ਉਠਾਏ ਸਨ | ਵਿਰੋਧੀ ਪੱਖ ਦਾ ਕਹਿਣਾ ਸੀ ਕਿ 24*7 ਪਾਣੀ ਸਪਲਾਈ ਦੇ ਨਾਂਅ 'ਤੇ ਨਾਗਰਿਕਾਂ 'ਤੇ ਵਾਧੂ ਬਿੱਲਾਂ ਦਾ ਬੋਝ ਪਾਇਆ ਜਾ ਸਕਦਾ ਹੈ, ਜਦਕਿ ਨਿਗਮ ਪਹਿਲਾਂ ਹੀ ਵਿੱਤੀ ਤੰਗੀ ਨਾਲ ਜੂਝ ਰਿਹਾ ਹੈ | ਦੂਜੇ ਪਾਸੇ ਨਿਗਮ ਦਾ ਤਰਕ ਹੈ ਕਿ ਲੀਕੇਜ, ਪਾਣੀ ਦੀ ਬਰਬਾਦੀ ਤੇ ਪੁਰਾਣੀ ਪਾਈਪਲਾਈਨ ਕਾਰਨ ਸ਼ਹਿਰ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਨੂੰ ਦੂਰ ਕਰਨ ਲਈ 24*7 ਪਾਣੀ ਸਪਲਾਈ ਪ੍ਰਾਜੈਕਟ ਜ਼ਰੂਰੀ ਹੈ | ਇਸ ਸੰਬੰਧੀ ਸਰਕਾਰ-ਨਿੱਜੀ ਭਾਗੀਦਾਰੀ, ਹਾਈਬਿ੍ਡ ਮਾਡਲ ਜਾਂ ਪਹਿਲਾਂ ਕਿਸੇ ਇਕ ਇਲਾਕੇ 'ਚ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਵਰਗੇ ਵਿਕਲਪ ਵੀ ਚਰਚਾ ਵਿਚ ਹਨ | ਨਿਗਮ ਹਾਊਸ ਦੇ ਰਾਜਨੀਤਿਕ ਮਾਹੌਲ ਨੂੰ ਦੇਖਦੇ ਹੋਏ ਇਹ ਉਮੀਦ ਜਤਾਈ ਜਾ ਰਹੀ ਹੈ ਕਿ 30 ਦਸੰਬਰ ਦੀ ਮੀਟਿੰਗ ਦੌਰਾਨ 24 ਘੰਟੇ ਪਾਣੀ ਸਪਲਾਈ ਦੇ ਮੁੱਦੇ 'ਤੇ ਇਕ ਵਾਰ ਫਿਰ ਤਿੱਖੀ ਬਹਿਸ ਤੇ ਹੰਗਾਮਾ ਹੋ ਸਕਦਾ ਹੈ | ਸਾਰੇ ਧਿਰਾਂ ਦੀ ਨਜ਼ਰ ਹੁਣ ਇਸ ਗੱਲ 'ਤੇ ਟਿਕੀ ਹੋਈ ਹੈ ਕਿ ਨਿਗਮ ਹਾਊਸ ਇਸ ਵਾਰ ਕੋਈ ਸਪੱਸ਼ਟ ਫ਼ੈਸਲਾ ਕਰ ਪਾਉਂਦਾ ਹੈ ਜਾਂ ਇਹ ਪ੍ਰਸਤਾਵ ਮੁੜ ਅਟਕ ਕੇ ਰਹਿ ਜਾਂਦਾ ਹੈ |
ਪਿਛਲੀ ਖ਼ਬਰ ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਲਗਾਇਆ ਲੰਗਰ ਅਗਲੀ ਖ਼ਬਰ ਡੇਰਾਬੱਸੀ ਵਿਖੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਮੁਸਲਿਮ ਵੈੱਲਫ਼ੇਅਰ ਕਮੇਟੀ ਨੇ ਲਗਾਇਆ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।