13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡੇਰਾਬੱਸੀ ਵਿਖੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਮੁਸਲਿਮ ਵੈੱਲਫ਼ੇਅਰ ਕਮੇਟੀ ਨੇ ਲਗਾਇਆ ਲੰਗਰ <br/>

ਡੇਰਾਬੱਸੀ ਦੀ ਗੁਲਾਬਗੜ੍ਹ ਰੋਡ 'ਤੇ ਮੁਸਲਿਮ ਵੈੱਲਫ਼ੇਅਰ ਕਮੇਟੀ ਵਲੋਂ ਲਗਾਏ ਲੰਗਰ ਦੌਰਾਨ ਹਾਜ਼ਰੀ ਭਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦੇ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 28-12-2025
ਡੇਰਾਬੱਸੀ, 27 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਮੁਸਲਿਮ ਵੈੱਲਫ਼ੇਅਰ ਕਮੇਟੀ ਵਲੋਂ ਗੁਲਾਬਗੜ੍ਹ ਰੋਡ 'ਤੇ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਲੰਗਰ ਲਗਾਇਆ | ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰਦਿਆਂ ਮੁਸਲਿਮ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਪਰਾਲੇ ਪੰਜਾਬ ਦੀ ਸਾਂਝੀ ਵਿਰਾਸਤ ਤੇ ਭਾਈਚਾਰਕ ਏਕਤਾ ਦੀ ਮਿਸਾਲ ਹਨ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਸਿਜਦਾ ਕੀਤਾ | ਇਸ ਮੁਸਲਿਮ ਵੈੱਲਫ਼ੇਅਰ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਲੰਗਰ ਹਰ ਸਾਲ ਸਿੱਖ-ਮੁਸਲਿਮ ਸਾਂਝ ਤੇ ਜਮਾਤ-ਏ-ਸਲਮਾਨੀ ਬਿਰਾਦਰੀ ਦੀ ਪਹਿਲ 'ਤੇ ਲਗਾਇਆ ਜਾਂਦਾ ਹੈ ਤਾਂ ਜੋ 'ਧਰਮ ਜੋੜਦਾ ਹੈ, ਤੋੜਦਾ ਨਹੀਂ' ਦਾ ਸੰਦੇਸ਼ ਸਮਾਜ ਤੱਕ ਪੁੱਜਦਾ ਕੀਤਾ ਜਾ ਸਕੇ |

ਪਿਛਲੀ ਖ਼ਬਰ ਚੰਡੀਗੜ੍ਹ ਨਿਗਮ ਹਾਊਸ ਦੀ ਅਹਿਮ ਮੀਟਿੰਗ 'ਚ ਮੁੜ ਉੱਠੇਗਾ 24x7 ਪਾਣੀ ਸਪਲਾਈ ਦਾ ਮੁੱਦਾ ਅਗਲੀ ਖ਼ਬਰ ਲਕਸ਼ਮੀ ਤਾਰਾ ਰਾਠੌਰ ਸਕੂਲ ਦੀਆਂ ਵਿਦਿਆਥਣਾਂ ਨੇ ਕਵਿਤਾ ਮੁਕਾਬਲਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।