13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਲਗਾਇਆ ਲੰਗਰ

ਅਜੀਤ ਡੈਸਕ 28-12-2025
ਮੋਰਿੰਡਾ, 27 ਦਸੰਬਰ (ਤਰਲੋਚਨ ਸਿੰਘ ਕੰਗ)-ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਮਹਾਰਾਣਾ ਪ੍ਰਤਾਪ ਚੌਕ ਮੋਰਿੰਡਾ ਵਿਖੇ ਪਾਣੀ ਦਾ ਲੰਗਰ ਲਗਾਇਆ | ਇਸ ਸੰਬੰਧੀ ਲੱਖੀ ਸ਼ਾਹ, ਮਜੀਦ ਖਾਨ ਤੇ ਮੋਨੂੰ ਖਾਨ ਨੇ ਦੱਸਿਆ ਕਿ ਮਾਮੇ ਦੇ ਢਾਬੇ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੀਣ ਵਾਲੇ ਸ਼ੁੱਧ ਪਾਣੀ ਦਾ ਲੰਗਰ ਲਗਾਇਆ | ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ 'ਚ ਜਾਂਦੀਆਂ ਹਨ, ਉਨ੍ਹਾਂ ਲਈ ਸ਼ੁੱਧ ਪਾਣੀ ਦਾ ਲੰਗਰ ਲਗਾਇਆ | ਇਸ ਮੌਕੇ ਫ਼ਰਿਆਦ ਅਲੀ, ਰਾਜੇਸ਼ ਕੁਮਾਰ, ਕਿ੍ਸ਼ਨ ਲਾਲ ਸੋਨੂੰ, ਰਾਸ਼ੀ ਸ਼ੇਖ, ਸਾਹਿਬ ਸਿੰਘ, ਵਰਿੰਦਰ ਸਿੰਘ, ਰਾਜਿੰਦਰ ਸਿੰਘ ਰਾਜੂ, ਅਨੀਸ਼ ਅਲੀ, ਰੌਕੀ, ਵਿੱਕੀ, ਪਾਲਾ ਰਾਮ, ਮੱਖਣ ਸਿੰਘ, ਦਵਿੰਦਰ ਸਿੰਘ ਮਝੈਲ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਕਲਹੇੜੀ ਮੌਜੂਦ ਸਨ |

ਪਿਛਲੀ ਖ਼ਬਰ ਬਾਬਾ ਮਸਤ ਜੀ ਲੋਹਗੜ੍ਹ ਸਿੱਡੇ ਵਾਲਿਆਂ ਦੀ ਸਾਲਾਨਾ ਬਰਸੀ ਦੇ ਸੰਬੰਧ 'ਚ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਚੰਡੀਗੜ੍ਹ ਨਿਗਮ ਹਾਊਸ ਦੀ ਅਹਿਮ ਮੀਟਿੰਗ 'ਚ ਮੁੜ ਉੱਠੇਗਾ 24x7 ਪਾਣੀ ਸਪਲਾਈ ਦਾ ਮੁੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।