18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਯੁਕਤ ਕਿਸਾਨ ਮੋਰਚਾ ਰੂਪਨਗਰ ਨੇ ਬਿਜਲੀ ਬਿੱਲ 2025 ਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ <br/>

ਸੰਯੁਕਤ ਕਿਸਾਨ ਮੋਰਚਾ ਦੇ ਅਹੁਦੇਦਾਰ ਘਨੌਲੀ ਵਿਖੇ ਇਕੱਤਰਤਾ ਦੌਰਾਨ | ਤਸਵੀਰ : ਜਸਵੀਰ ਸਿੰਘ ਸੈਣੀ <br/> 09-12-2025
ਘਨੌਲੀ, 8 ਦਸੰਬਰ (ਜਸਵੀਰ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਘਨੌਲੀ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਵਲੋਂ ਕੇਂਦਰ ਸਰਕਾਰ ਦੇ ਬਿਜਲੀ ਬਿੱਲ 2025 ਤੇ ਬੀਜ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਬਿਜਲੀ ਬਿੱਲ ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ | ਬੁਲਾਰਿਆਂ 'ਚ ਸੀਨੀਅਰ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ, ਕੁੱਲ ਹਿੰਦ ਕਿਸਾਨ ਸਭਾ ਆਗੂ ਕਾਮਰੇਡ ਪਵਨ ਕੁਮਾਰ ਸਰਪੰਚ ਕਰਮਾਂ, ਸਾਥੀ ਗੁਰਵਿੰਦਰ ਸਿੰਘ ਜੇ. ਈ. ਮੀਤ ਪ੍ਰਧਾਨ ਪੰਜਾਬ ਸਟੇਟ ਇੰਪਲਾਈਜ਼ ਫੈਡਰੇਸ਼ਨ ਏਟਕ, ਰਵਿੰਦਰ ਦਾਸ ਪ੍ਰਧਾਨ ਘਨੌਲੀ ਆਦਿ ਤੋਂ ਇਲਾਵਾ ਜਤਿੰਦਰ ਸਿੰਘ ਮੀਤ ਪ੍ਰਧਾਨ ਘਨੌਲੀ, ਕਾਮਰੇਡ ਸਪਿੰਦਰ ਸਿੰਘ ਘਨੌਲੀ, ਕਾਮਰੇਡ ਭਗਤ ਸਿੰਘ ਬਿੱਕੋਂ, ਯੂ. ਡੀ. ਸੀ. ਜਗਜੀਤ ਸਿੰਘ, ਜਮਹੂਰੀ ਕਿਸਾਨ ਸਭਾ ਆਗੂ ਸਾਥੀ ਰਾਮ ਲੋਕ ਬਹਾਦਰਪੁਰ, ਜਸਵੰਤ ਸਿੰਘ, ਅਜੈਬ ਸਿੰਘ ਦਬੁਰਜੀ, ਜਨਵਾਦੀ ਇਸਤਰੀ ਸਭਾ ਆਗੂ ਕਾਮਰੇਡ ਪ੍ਰਭਾ ਦੇਵੀ, ਕਾਮਰੇਡ ਰੰਜਨਾ, ਅੰਜਨਾ ਦੇਵੀ, ਸਾਥੀ ਸਤਨਾਮ ਸਿੰਘ ਡੰਗੌਲੀ, ਪੰਚ ਦੇਸ ਰਾਜ ਸ਼ਰਮਾ, ਮਹਿੰਦਰ ਕੁਮਾਰ ਸਾਬਕਾ ਪੰਚ, ਸਾਥੀ ਮਨੀਸ਼ ਕੁਮਾਰ ਮਨਸਾਲੀ, ਸਾਥੀ ਗੁਰਨਾਮ ਸਿੰਘ ਮਨਸਾਲੀ, ਪਿਆਰਾ ਸਿੰਘ ਚੱਕ ਕਰਮਾ, ਰਕੇਸ਼ ਸ਼ਰਮਾ, ਸਾਥੀ ਬਲਵੰਤ ਸਿੰਘ ਚੱਕ ਕਰਮਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਵਾਰਿਸ ਪੰਜਾਬ ਦੇੇ' ਪੈਦਲ ਮਾਰਚ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਸਵਾਗਤ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਹੋਈ ਠੱਪ, ਲੋਕ ਬੂੰਦ-ਬੂੰਦ ਨੂੰ ਤਰਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।