13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵਿਧਾਇਕ ਚੱਢਾ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 22-11-2025
ਨੂਰਪੁਰ ਬੇਦੀ, 21 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਨੂਰਪੁਰ ਬੇਦੀ ਇਕਾਈ ਵਲੋਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ | ਇਹ ਪੱਤਰ ਨੂਰਪੁਰ ਬੇਦੀ ਦਫਤਰ ਦੇ ਇੰਚਾਰਜ਼ ਨਰਿੰਦਰ ਨਿੰਦੀ ਤੇ ਸਤਨਾਮ ਨਾਗਰਾ ਰਾਹੀਂ ਵਿਧਾਇਕ ਚੱਢਾ ਤੱਕ ਪਹੁੰਚਾਇਆ ਗਿਆ | ਐਸੋਸੀਏਸ਼ਨ ਮੈਂਬਰਾਂ ਨੇ ਦੱਸਿਆ ਕਿ ਸੂਬੇ ਭਰ ਦੇ ਲਗਪਗ ਇਕ ਲੱਖ ਮੈਡੀਕਲ ਪ੍ਰੈਕਟੀਸ਼ਨਰਜ਼ ਕਈ ਸਾਲਾਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਅਜੇ ਤੱਕ ਕੁਝ ਨਹੀਂ ਕਰ ਸਕੀ | ਮੰਗ ਪੱਤਰ 'ਚ ਦੱਸਿਆ ਗਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈਆਂ ਚਾਰ ਮਹੱਤਵਪੂਰਨ ਮੀਟਿੰਗਾਂ ਦੌਰਾਨ ਵੀ ਇਹ ਭਰੋਸਾ ਦਿੱਤਾ ਗਿਆ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਲਈ ਵਿਸ਼ੇਸ਼ ਟ੍ਰੇਨਿੰਗ ਮਾਡਿਊਲ ਤਿਆਰ ਕਰਕੇ ਇੱਕ ਨਵਾਂ ਮਾਡਲ ਲਾਗੂ ਕੀਤਾ ਜਾਵੇਗਾ ਪਰ ਮਾਮਲਾ ਜਿਉਂ ਦਾ ਤਿਉਂ ਹੈ | ਐਸੋਸੀਏਸ਼ਨ ਦੀਆਂ ਮੁੱਖ ਮੰਗਾਂ 'ਚ ਪ੍ਰੈਕਟੀਸ਼ਨਰਜ਼ ਲਈ ਐਲਾਨੀ ਟਰੇਨਿੰਗ ਸਿਲੇਬਸ ਨੂੰ ਤੁਰੰਤ ਤਿਆਰ ਤੇ ਲਾਗੂ ਕਰਨਾ, ਕੰਮ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ, ਸੰਸਥਾ ਨਾਲ ਨਿਯਮਿਤ ਬੈਠਕਾਂ ਰੱਖ ਕੇ ਟਾਈਮਲਾਈਨ ਤੈਅ ਕਰਨਾ ਅਤੇ ਵਿੱਤ ਮੰਤਰੀ ਤੇ ਸਿਹਤ ਮੰਤਰੀ ਵਲੋਂ ਕੀਤੇ ਵਾਅਦਿਆਂ ਦੀ ਤੁਰੰਤ ਪਾਲਣਾ ਸ਼ਾਮਲ ਹੈ | ਜਥੇਬੰਦੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਜਨਤਾ ਲਈ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਦੇ ਮਨੋਬਲ ਨੂੰ ਕਾਇਮ ਰੱਖਣਾ ਸਮੇਂ ਦੀ ਲੋੜ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਜਲਦ ਹੱਲ ਕੀਤਾ ਜਾਵੇ | ਇਸ ਮੌਕੇ ਬਲਾਕ ਪ੍ਰਧਾਨ ਗੁਰਪਾਲ ਚੌਧਰੀ, ਕੌਮੀ ਮੀਡੀਆ ਇੰਚਾਰਜ਼ ਦਿਨੇਸ਼ ਹੱਲਣ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਧਰਵਿੰਦਰ ਗੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਕਾਲਜ ਰੋਪੜ 'ਚ ਕੈਂਪ ਦੌਰਾਨ 29 ਯੂਨਿਟ ਖ਼ੂਨ ਇਕੱਤਰ ਅਗਲੀ ਖ਼ਬਰ ਪੀ. ਏ. ਯੂ. ਕੇ. ਵੀ. ਕੇ. ਰੋਪੜ ਨੇ ਕਰਵਾਇਆ ਕੁਦਰਤੀ ਖੇਤੀ ਸੰਬੰਧੀ 16ਵਾਂ ਸਿਖਲਾਈ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।